ਨਵੀਂ ਦਿੱਲੀ, 30 ਜਨਵਰੀ- ਪ੍ਰਯਾਗਰਾਜ ਮਹਾਕੁੰਭ ਵਿਚ ਹੋਏ ਹਾਦਸੇ ਤੋਂ ਬਾਅਦ, ਸੁਪਰੀਮ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿਚ, ਪਟੀਸ਼ਨਕਰਤਾ ਨੇ ਮੰਗ ਕੀਤੀ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਇਸ ਮਾਮਲੇ ਵਿਚ ਸਟੇਟਸ ਰਿਪੋਰਟ ਮੰਗੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਦਾ ਨਿਰਦੇਸ਼ ਦੇਵੇ। ਦਰਅਸਲ, ਇਹ ਹਾਦਸਾ ਮਹਾਂਕੁੰਭ ਵਿਚ ਮੌਨੀ ਅਮਾਵਸਿਆ ’ਤੇ ਦੂਜੇ ਅੰਮ੍ਰਿਤ ਇਸ਼ਨਾਨ ਤੋਂ ਠੀਕ ਪਹਿਲਾਂ ਵਾਪਰਿਆ ਸੀ। ਇਸ ਵਿਚ 30 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਪਟੀਸ਼ਨ ਵਿਚ ਮਹਾਕੁੰਭ ਵਰਗੇ ਭੀੜ-ਭੜੱਕੇ ਵਾਲੇ ਸਥਾਨਾਂ ’ਤੇ ਭਗਦੜ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਰਾਜ ਸਰਕਾਰਾਂ ਨੂੰ ਨਿਰਦੇਸ਼ ਦੇਣ ਦੇ ਨਾਲ-ਨਾਲ ਨੀਤੀ ਅਤੇ ਨਿਯਮ ਦੀ ਮੰਗ ਕੀਤੀ ਗਈ ਹੈ। ਇਕ ਵਕੀਲ ਨੇ ਇਹ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿਚ ਇਹ ਹਦਾਇਤਾਂ ਦੇਣ ਦੀ ਮੰਗ ਕੀਤੀ ਗਈ ਹੈ ਕਿ ਵੀ.ਆਈ.ਪੀ. ਮੂਵਮੈਂਟ ਨਾਲ ਆਮ ਸ਼ਰਧਾਲੂਆਂ ਦੀ ਸੁਰੱਖਿਆ ਪ੍ਰਭਾਵਿਤ ਨਾ ਹੋਵੇ, ਉਨ੍ਹਾਂ ਲਈ ਕੋਈ ਖ਼ਤਰਾ ਪੈਦਾ ਨਾ ਹੋਵੇ ਅਤੇ ਮਹਾਂਕੁੰਭ ਵਿਚ ਸ਼ਰਧਾਲੂਆਂ ਦੇ ਦਾਖਲੇ ਅਤੇ ਬਾਹਰ ਜਾਣ ਲਈ ਵੱਧ ਤੋਂ ਵੱਧ ਥਾਂ ਦਿੱਤੀ ਜਾਵੇ।
ਜਲੰਧਰ : ਵੀਰਵਾਰ 17 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਮਹਾਕੁੰਭ ਹਾਦਸਾ: ਸੁਪਰੀਮ ਕੋਰਟ ’ਚ ਦਾਖ਼ਲ ਕੀਤੀ ਗਈ ਜਨਹਿਤ ਪਟੀਸ਼ਨ