ਵਾਸ਼ਿੰਗਟਨ, 30 ਜਨਵਰੀ- ਬੀਤੀ ਰਾਤ ਵਾਸ਼ਿੰਗਟਨ ਨੇੜੇ ਰੋਨਾਲਡ ਰੀਗਨ ਰਾਸ਼ਟਰੀ ਹਵਾਈ ਅੱਡੇ ’ਤੇ ਲੈਂਡਿੰਗ ਦੌਰਾਨ ਇਕ ਯਾਤਰੀ ਜਹਾਜ਼ ਫੌਜ ਦੇ ਹੈਲੀਕਾਪਟਰ ਨਾਲ ਟਕਰਾ ਗਿਆ। ਹਾਦਸੇ ਤੋਂ ਬਾਅਦ ਦੋਨੋਂ ਜਹਾਜ਼ ਨੇੜਲੀ ਪੋਟੋਮੈਕ ਨਦੀ ਵਿਚ ਜਾ ਡਿੱਗੇ, ਜਿਸ ਤੋਂ ਬਾਅਦ ਉਥੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਹੈ। ਫਿਲਹਾਲ 18 ਲਾਸ਼ਾਂ ਬਰਾਮਦ ਹੋਣ ਦੀ ਖ਼ਬਰ ਹੈ। ਹਵਾਬਾਜ਼ੀ ਕੰਪਨੀ ਅਮਰੀਕਨ ਏਅਰਲਾਈਨਜ਼ ਦੇ ਅਨੁਸਾਰ, ਜਹਾਜ਼ ਵਿਚ 60 ਯਾਤਰੀ ਅਤੇ ਚਾਰ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਕ ਅਧਿਕਾਰੀ ਨੇ ਦੱਸਿਆ ਕਿ ਯਾਤਰੀ ਜਹਾਜ਼ ਨਾਲ ਟਕਰਾਉਣ ਵਾਲਾ ਫੌਜੀ ਹੈਲੀਕਾਪਟਰ ਸਿਖਲਾਈ ਲਈ ਉਡਾਣ ਭਰ ਰਿਹਾ ਸੀ। ਫੌਜ ਦੇ ਅਧਿਕਾਰੀਆਂ ਅਨੁਸਾਰ ਹੈਲੀਕਾਪਟਰ ਵਿਚ 3 ਲੋਕ ਸਵਾਰ ਸਨ। ਅਮਰੀਕਨ ਏਅਰਲਾਈਨਜ਼ ਦਾ ਜਹਾਜ਼ ਕੈਨਸਸ ਤੋਂ ਵਾਸ਼ਿੰਗਟਨ ਆ ਰਿਹਾ ਸੀ। ਰਾਤ 9 ਵਜੇ ਤੋਂ ਬਾਅਦ ਕੰਪਨੀ ਨੇ ਹਾਦਸੇ ਦੀ ਪੁਸ਼ਟੀ ਕੀਤੀ। ਅਧਿਕਾਰੀਆਂ ਦੇ ਅਨੁਸਾਰ, ਰਾਤ 8:50 ਵਜੇ ਰੀਗਨ ਨੈਸ਼ਨਲ ਏਅਰਪੋਰਟ (ਡੀਸੀਏ) ਨੇੜੇ ਇਕ ਜਹਾਜ਼ ਹਾਦਸੇ ਬਾਰੇ ਕਈ ਕਾਲਾਂ ਪ੍ਰਾਪਤ ਹੋਈਆਂ ਸਨ। ਇਸ ਵੇਲੇ ਹਵਾਈ ਅੱਡੇ ’ਤੇ ਸਾਰੀਆਂ ਉਡਾਣਾਂ ਅਤੇ ਲੈਂਡਿੰਗ ਰੋਕ ਦਿੱਤੀ ਗਈ ਹੈ। ਦੋਵਾਂ ਜਹਾਜ਼ਾਂ ਦਾ ਮਲਬਾ ਪੋਟੋਮੈਕ ਨਦੀ ਵਿਚ ਹੈ।
ਜਲੰਧਰ : ਵੀਰਵਾਰ 17 ਮਾਘ, ਸੰਮਤ 556 ਵਿਚਾਰ ਪ੍ਰਵਾਹ :
ਤਾਜ਼ਾ ਖ਼ਬਰਾਂ
ਅਮਰੀਕੀ ਏਅਰਲਾਈਨ ਦੇ ਜਹਾਜ਼ ਦੀ ਸੈਨਾ ਦੇ ਹੈਲੀਕਾਪਟਰ ਨਾਲ ਟੱਕਰ