ਨਵੀਂ ਦਿੱਲੀ, 29 ਜਨਵਰੀ- ਪ੍ਰਧਾਨ ਮੰਤਰੀ ਮੋਦੀ ਮਹਾਕੁੰਭ ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਰਾਜ ਸਰਕਾਰ ਨਾਲ ਲਗਾਤਾਰ ਸੰਪਰਕ ਵਿਚ ਹਨ। ਉਨ੍ਹਾਂ ਹੁਣ ਤੱਕ ਮੁੱਖ ਮੰਤਰੀ ਨਾਲ ਤਿੰਨ ਵਾਰ ਗੱਲ ਕਰ ਲਈ ਹੈ ਅਤੇ ਸਥਿਤੀ ਨੂੰ ਆਮ ਬਣਾਉਣ ਅਤੇ ਰਾਹਤ ਕਾਰਜਾਂ ਲਈ ਲਗਾਤਾਰ ਨਿਰਦੇਸ਼ ਦੇ ਰਹੇ ਹਨ। ਦੱਸ ਦੇਈਏ ਕਿ ਬੀਤੀ ਰਾਤ ਮਹਾਕੁੰਭ ’ਚ ਭਗਦੜ ਮਚ ਗਈ ਸੀ, ਜਿਸ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਸੀ।