JALANDHAR WEATHER
ਪ੍ਰਸ਼ਾਸਨ ਨੇ ਸੜਕਾਂ ਤੋਂ ਹਟਾਏ ਨਜਾਇਜ਼ ਕਬਜ਼ੇ

ਗੁਰਦਾਸਪੁਰ, 29 ਜਨਵਰੀ- ਸ਼ਹਿਰ ਵਿਚ ਦਿਨੋਂ ਦਿਨ ਵਿਗੜਦੀ ਜਾ ਰਹੀ ਟਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਲਈ ਬਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਕੀਤੀ ਗਈ ਨਜਾਇਜ਼ ਉਸਾਰੀ ਦੇ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਦੀ ਮੁਹਿੰਮ ਤੇਜ਼ ਹੋ ਗਈ ਹੈ। ਅੱਜ ਸਵੇਰੇ ਤੜਕਸਾਰ 4 ਵਜੇ ਦੇ ਕਰੀਬ ਏ.ਡੀ.ਸੀ. ਹਰਜਿੰਦਰ ਸਿੰਘ ਬੇਦੀ ਆਪ ਸੜਕਾਂ ’ਤੇ ਨਿਕਲ ਆਏ। ਉਨ੍ਹਾਂ ਦੇ ਨਾਲ ਨਗਰ ਕੌਂਸਲ ਦੇ ਈ.ਓ. ਤੇ ਪੁਲਿਸ ਦੀ ਟੀਮ ਵੀ ਸੀ। ਏ.ਡੀ.ਸੀ. ਦੀ ਅਗਵਾਈ ਵਿਚ ਪੂਰੇ ਬਾਜ਼ਾਰ ਵਿਚ ਨਜਾਇਜ਼ ਤੌਰ ’ਤੇ ਸੜਕਾਂ ’ਤੇ ਦੁਕਾਨਦਾਰਾਂ ਵਲੋਂ ਕੀਤੀ ਗਈ ਉਸਾਰੀ ਅਤੇ ਥੜੇ , ਦੁਕਾਨਾਂ ਦੇ ਬਾਹਰ ਨਿਕਲੀਆਂ ਟੀਨਾਂ ਅਤੇ ਸੀਮੈਂਟ ਦੀਆਂ ਸੈੱਡਾਂ ਤੋੜ ਦਿੱਤੀਆਂ ਤੇ ਬਾਹਰ ਪਏ ਬੋਰਡ ਅਤੇ ਟੇਬਲ ਆਦਿ ਵੀ ਚੁੱਕ ਕੇ ਲੈ ਗਏ। ਇਸ ਦੌਰਾਨ ਦੁਕਾਨਦਾਰਾਂ ਨਾਲ ਅਧਿਕਾਰੀਆਂ ਦੀ ਤਿੱਖੀ ਬਹਿਸਬਾਜ਼ੀ ਵੀ ਹੁੰਦੀ ਦੇਖੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ