ਛੱਤੀਸਗੜ੍ਹ: ਮਾਓਵਾਦੀਆਂ ਵਿਰੁੱਧ ਅਭਿਆਨ ’ਚ ਸੁਰੱਖਿਆ ਬਲਾਂ ਨੇ ਵੱਡੀ ਮਾਤਰਾ ’ਚ ਬਰਾਮਦ ਕੀਤੀ ਵਿਸਫੋਟਕ ਸਮੱਗਰੀ
ਸੁਕਮਾ, (ਛੱਤੀਸਗੜ੍ਹ), 23 ਜਨਵਰੀ- ਇਕ ਵੱਡੇ ਮਾਓਵਾਦੀ ਵਿਰੋਧੀ ਅਭਿਆਨ ਵਿਚ, 203 ਕੋਬਰਾ ਬਟਾਲੀਅਨ ਅਤੇ 131 ਬਟਾਲੀਅਨ ਸੀ.ਆਰ.ਪੀ.ਐਫ਼. ਦੀ ਇਕ ਸਾਂਝੀ ਟੀਮ ਨੇ ਮੈਟਾਗੁਡੇਮ ਅਤੇ ਦੁਲੇਰ ਪਿੰਡਾਂ ਦੇ ਵਿਖੇ ਜੰਗਲੀ ਖੇਤਰ ਵਿਚ ਵਿਸਫੋਟਕ ਸਮੱਗਰੀ ਅਤੇ ਹਥਿਆਰ ਬਣਾਉਣ ਦੇ ਉਪਕਰਣਾਂ ਦਾ ਇਕ ਵੱਡਾ ਭੰਡਾਰ ਸਫ਼ਲਤਾਪੂਰਵਕ ਬਰਾਮਦ ਕੀਤਾ ਹੈ। ਬਰਾਮਦ ਕੀਤੇ ਗਏ ਅਸਲੇਖਾਨੇ ਵਿਚ ਸਾਬਣ ਦੇ ਡੱਬਿਆਂ ਵਿਚ ਪੈਕ ਕੀਤੇ 21 ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ (ਆਈ.ਈ.ਡੀ.), ਮਲਟੀਪਲ ਬੈਰਲ ਗ੍ਰਨੇਡ ਲਾਂਚਰ (ਬੀ.ਜੀ.ਐਲ.) ਬੰਬ, ਇਕ ਜਨਰੇਟਰ ਸੈੱਟ, ਲੇਥ ਮਸ਼ੀਨ ਉਪਕਰਣ, ਵੱਡੀ ਮਾਤਰਾ ਵਿਚ ਵਿਸਫੋਟਕ ਬਣਾਉਣ ਵਾਲੀ ਸਮੱਗਰੀ, ਬੰਦੂਕ ਬਣਾਉਣ ਦੇ ਉਪਕਰਣ ਅਤੇ ਜ਼ਰੂਰੀ ਡਾਕਟਰੀ ਸਪਲਾਈ ਸ਼ਾਮਿਲ ਸੀ। ਹਰੇਕ ਬਰਾਮਦ ਕੀਤੇ ਗਏ ਆਈ.ਈ.ਡੀ. ਦਾ ਭਾਰ ਲਗਭਗ 250 ਗ੍ਰਾਮ ਸੀ।