JALANDHAR WEATHER

ਭਰਤੀ ਮੁਹਿੰਮ ਦੀ ਭੁੱਲਰ ਤੋਂ ਸ਼ੁਰੂਆਤ, ਭਰਵਾਂ ਹੁੰਗਾਰਾ

ਜੰਡਿਆਲਾ ਮੰਜਕੀ (ਜਲੰਧਰ), 22 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)-ਹਲਕਾ ਨਕੋਦਰ ਵਿਚ ਸ਼੍ਰੋਮਣੀ ਅਕਾਲੀ ਦਲ ਭਰਤੀ ਮੁਹਿੰਮ ਦੀ ਸ਼ੁਰੂਆਤ ਬੀਬੀ ਰਾਜਵਿੰਦਰ ਕੌਰ ਭੁੱਲਰ ਸਾਬਕਾ ਵਿਧਾਇਕ ਨੂਰਮਹਿਲ ਅਤੇ ਹਲਕੇ ਦੇ ਸੀਨੀਅਰ ਆਗੂ ਐਡਵੋਕੇਟ ਰਾਜਕਮਲ ਸਿੰਘ ਵਲੋਂ ਪਿੰਡ ਭੁੱਲਰ ਤੋਂ ਕੀਤੀ ਗਈ। ਬੀਬੀ ਰਾਜਵਿੰਦਰ ਕੌਰ ਭੁੱਲਰ ਨੇ ਪਹਿਲੀ ਪਰਚੀ ਭਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਮੈਂਬਰਸ਼ਿਪ ਲਈ। ਉਸ ਤੋਂ ਬਾਅਦ ਐਡਵੋਕੇਟ ਰਾਜਕਮਲ ਸਿੰਘ ਵੀ ਪਰਚੀ ਕੱਟ ਕੇ ਭਰਤੀ ਮੁਹਿੰਮ ਦਾ ਹਿੱਸਾ ਬਣੇ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਭਰਤੀ ਕਰਕੇ ਪੰਜਾਬ ਦੀ ਖੇਤਰੀ ਪਾਰਟੀ ਨਾਲ ਜੁੜਨ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ। ਇਸ ਮੌਕੇ ਭਾਰੀ ਗਿਣਤੀ ਵਿਚ ਹਾਜ਼ਰ ਵਰਕਰਾਂ ਨੇ ਵੀ ਪਰਚੀਆਂ ਕੱਟ ਕੇ ਪਾਰਟੀ ਦੀ ਮੈਂਬਰਸ਼ਿਪ ਲਈ। ਰਾਜਕਮਲ ਸਿੰਘ ਨੇ ਕਿਹਾ ਕਿ ਏਜੰਸੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ ਪਰ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਆਪਣੀ ਪਾਰਟੀ ਨੂੰ ਤਕੜਾ ਕਰਕੇ ਸੱਤਾ ਵਿਚ ਲੈ ਕੇ ਆਈਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ