ਖੋ ਖੋ ਵਿਸ਼ਵ ਕੱਪ ਦੀ ਸ਼ਾਨਦਾਰ ਸ਼ੁਰੂਆਤ
ਨਵੀਂ ਦਿੱਲੀ, 13 ਜਨਵਰੀ (ਏਐਨਆਈ): ਖੋ ਖੋ ਵਿਸ਼ਵ ਕੱਪ ਦੇ ਪਹਿਲੇ ਐਡੀਸ਼ਨ ਦੀ ਸ਼ੁਰੂਆਤ ਇੱਥੇ ਇੰਦਰਾ ਗਾਂਧੀ ਸਟੇਡੀਅਮ ਵਿਚ ਇਕ ਸ਼ਾਨਦਾਰ ਉਦਘਾਟਨ ਸਮਾਰੋਹ ਨਾਲ ਹੋਈ। ਖੋ ਖੋ ਫੈਡਰੇਸ਼ਨ ਆਫ ਇੰਡੀਆ ਨੇ ਪੁਰਸ਼ਾਂ ਅਤੇ ਮਹਿਲਾਵਾਂ ਦੋਵਾਂ ਟੂਰਨਾਮੈਂਟਾਂ ਲਈ ਵਿਸ਼ਵ ਕੱਪ ਟਰਾਫੀ ਦਾ ਉਦਘਾਟਨ ਕਿਊਬ ਨੂੰ ਚੁੱਕ ਕੇ ਕੀਤਾ ਜਿਸ ਨਾਲ ਪੂਰੇ ਸਟੇਡੀਅਮ ਵਿਚ ਜ਼ੋਰਦਾਰ ਤਾੜੀਆਂ ਵੱਜੀਆਂ। ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਰਕਸ਼ਾ ਖੜਸੇ ਨੇ ਵਿਸ਼ਵ ਕੱਪ ਦਾ ਅਧਿਕਾਰਤ ਉਦਘਾਟਨ ਕਰਨ ਲਈ ਮਸ਼ਾਲ ਜਗਾਈ। ਖੋ ਖੋ ਵਿਸ਼ਵ ਕੱਪ ਦੀ ਇਕ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਪਹਿਲਾ ਮੈਚ ਭਾਰਤ ਅਤੇ ਨਿਪਾਲ ਵਿਚਕਾਰ ਸੀ।