ਲੁਧਿਆਣਾ-ਦੋਰਾਹਾ ਦੱਖਣੀ ਬਾਈਪਾਸ ਦਾ ਰੇਲਵੇ ਫਾਟਕ 15 ਸਵੇਰ 8 ਤੋਂ 16 ਜਨਵਰੀ ਤੱਕ ਰਹੇਗਾ ਬੰਦ
ਦੋਰਾਹਾ (ਲੁਧਿਆਣਾ), 14 ਜਨਵਰੀ (ਜਸਵੀਰ ਝੱਜ)-ਨਹਿਰ ਸਰਹਿੰਦ ਦੇ ਲੁਧਿਆਣਾ-ਦੋਰਾਹਾ ਦੱਖਣੀ ਬਾਈਪਾਸ ਤੋਂ ਲੰਘਦੀ ਰੇਲਵੇ ਲਾਈਨ ਦਾ ਫਾਟਕ ਦੋ ਦਿਨ ਲਈ ਬੰਦ ਰਹੇਗਾ, ਜਿਸ ਬਾਰੇ ਰੇਲਵੇ ਵਿਭਾਗ ਦੇ ਐਸ.ਐਸ.ਸੀ. ਜਸਮੇਲ ਸਿੰਘ ਨੇ ਲਿਖਤੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਵਿਭਾਗ ਵਲੋਂ ਫਾਟਕਾਂ ਵਿਚਕਾਰ ਪੈਂਦੀ ਸੜਕ ਦੀ ਅਤੇ ਹੋਰ ਮੁਰੰਮਤ ਕਾਰਨ ਰੇਲਵੇ ਫਾਟਕ ਦੋ ਦਿਨ, ਬੁੱਧਵਾਰ 15 ਜਨਵਰੀ ਦੀ ਸਵੇਰ 8 ਵਜੇ ਤੋਂ ਵੀਰਵਾਰ 16 ਜਨਵਰੀ ਦੀ ਸ਼ਾਮ 8 ਵਜੇ ਤੱਕ, ਦਿਨ-ਰਾਤ, ਲਗਾਤਾਰ ਬੰਦ ਰਹੇਗਾ। ਇਸ ਰਸਤਿਓਂ ਵਾਹਨ ਲੈ ਕੇ ਆਉਣ ਜਾਣ ਵਾਲੇ ਰਾਹੀ ਸਮੇਂ ਦਾ ਧਿਆਨ ਰੱਖਣ ਤਾਂ ਕਿ ਉਹ ਹੋਣ ਵਾਲੀ ਆਪਣੀ ਪ੍ਰੇਸ਼ਾਨੀ ਤੋਂ ਬਚ ਸਕਣ।