JALANDHAR WEATHER

ਲੁਟੇਰਿਆਂ ਨੇ ਵਿਅਕਤੀ ਕੋਲੋਂ ਤਲਵਾਰ ਦੀ ਨੋਕ ’ਤੇ ਮੋਬਾਈਲ ਤੇ ਪਰਸ ਖੋਹਿਆ

ਹੁਸੈਨਪੁਰ, (ਕਪੂਰਥਲਾ), 14 ਜਨਵਰੀ (ਤਰਲੋਚਨ ਸਿੰਘ ਸੋਢੀ)- ਅੱਜ ਸਵੇਰੇ ਲੁਟੇਰਿਆਂ ਵਲੋਂ ਸੁਲਤਾਨਪੁਰ ਲੋਧੀ ਜੀ. ਟੀ. ਰੋਡ ’ਤੇ ਇਕ ਨਿੱਜੀ ਸਕੂਲ ਵਿਚ ਕੰਮ ਕਰਦੇ ਵਿਅਕਤੀ ਕੋਲੋਂ ਤਲਵਾਰ ਦੀ ਨੋਕ ’ਤੇ ਮੋਬਾਈਲ ਅਤੇ ਪਰਸ ਖੋਹਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਮੇਜਰ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਭਾਣੋ ਲੰਗਾ ਨੇ ਦੱਸਿਆ ਕਿ ਉਹ ਇਕ ਨਿੱਜੀ ਸਕੂਲ ਵਿਚ ਰੇਲ ਕੋਚ ਫੈਕਟਰੀ ਵਿਖੇ ਸਿਕਊਰਟੀ ਗਾਰਡ ਦੀ ਨੌਕਰੀ ਕਰਦਾ ਹੈ ਅਤੇ ਅੱਜ ਸਵੇਰੇ ਜਦ ਉਹ ਲਗਭਗ ਸਵਾ ਕੁ 6 ਵਜੇ ਬੱਸ ਅੱਡਾ ਭਾਣੋ ਲੰਗਾ ਵਿਖੇ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਇਕ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ, ਜੋ ਕਿ ਮੇਰੇ ਕੋਲੋਂ ਸੁਲਤਾਨਪੁਰ ਦਾ ਰਸਤਾ ਪੁੱਛਣ ਦੇ ਬਹਾਨੇ ਰੁਕੇ, ਜਦ ਕਿ ਉਸ ਤੋਂ ਬਾਅਦ ਇਕ ਨੌਜਵਾਨ ਫੋਨ ਤੇ ਗੱਲ ਕਰਨ ਲੱਗ ਪਿਆ ਅਤੇ ਦੂਸਰਾ ਮੇਰੇ ਨਾਲ ਹੱਥੋਪਾਈ ਕਰਨ ਲੱਗ ਪਿਆ। ਫੋਨ ’ਤੇ ਗੱਲ ਕਰਦੇ ਨੌਜਵਾਨ ਨੇ ਮੇਰੇ ’ਤੇ ਤਲਵਾਰ ਨਾਲ ਵਾਰ ਕਰ ਦਿੱਤਾ ਅਤੇ ਮੇਰਾ ਫੋਨ ਅਤੇ ਪਰਸ ਖੋਹ ਕੇ ਫ਼ਰਾਰ ਹੋ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ