ਚਾਈਨਾ ਡੋਰ ਦੀ ਲਪੇਟ 'ਚ ਆਉਣ ਨਾਲ ਬਿਜਲੀ ਮੁਲਾਜ਼ਮ ਹੋਇਆ ਗੰਭੀਰ ਜ਼ਖਮੀ
ਓਠੀਆਂ (ਅੰਮ੍ਰਿਤਸਰ), 14 ਜਨਵਰੀ (ਗੁਰਵਿੰਦਰ ਸਿੰਘ ਛੀਨਾ)-ਸਬ-ਡਵੀਜ਼ਨ ਜਸਤਰਵਾਲ ਵਿਖੇ ਸੇਵਾ ਨਿਭਾਅ ਰਹੇ ਭੁਪਿੰਦਰ ਸਿੰਘ ਛੀਨਾ ਜੋ ਕਿ ਆਪਣੀ ਡਿਊਟੀ ਉਤੇ ਆ ਰਿਹਾ ਸੀ ਤਾਂ ਹਰਤੇਜ ਹਸਪਤਾਲ ਅੰਮ੍ਰਿਤਸਰ ਨੇੜੇ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦਿਆਂ ਪਾਵਰਕਾਮ ਦੇ ਸੇਵਾ-ਮੁਕਤ ਮੁਲਾਜ਼ਮ ਜੇ.ਈ. ਸਵਿੰਦਰ ਸਿੰਘ ਸਿੱਧੂ ਅਤੇ ਗੁਰਲਾਲ ਸਿੰਘ ਵਿਰਕ ਕੋਟਲੀ ਸੱਕਾ ਨੇ ਦੱਸਿਆ ਕਿ ਚਾਈਨਾ ਡੋਰ ਨਾਲ ਗੰਭੀਰ ਰੂਪ ਵਿਚ ਜ਼ਖਮੀ ਹੋਏ ਸਾਡੇ ਸਾਥੀ ਭੁਪਿੰਦਰ ਸਿੰਘ ਛੀਨਾ ਨੂੰ ਰਾਹ ਜਾਂਦੇ ਰਾਹਗੀਰਾਂ ਨੇ ਤੁਰੰਤ ਹਰਤੇਜ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ।