JALANDHAR WEATHER

ਕੇਂਦਰ ਨੇ ਘੱਟ ਫੰਡ ਅਲਾਟ ਕਰਕੇ ਕਰਨਾਟਕ ਨਾਲ ਧੋਖਾ ਕੀਤਾ ਹੈ: ਮੁੱਖ ਮੰਤਰੀ ਸਿੱਧਰਮਈਆ

ਬੰਗਲੁਰੂ , 13 ਜਨਵਰੀ- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਰਾਜ ਨੂੰ ਅਲਾਟ ਕੀਤੇ ਗਏ 1,73,030 ਕਰੋੜ ਰੁਪਏ ਵਿਚੋਂ ਸਿਰਫ਼ 6,310 ਕਰੋੜ ਰੁਪਏ ਅਲਾਟ ਕਰਕੇ ਰਾਜ ਨਾਲ ਧੋਖਾ ਕਰ ਰਹੀ ਹੈ।ਉਨ੍ਹਾਂ ਨੇ ਕਰਨਾਟਕ ਭਾਜਪਾ ਇਕਾਈ ਦੇ ਆਗੂਆਂ ਦੀ ਇਸ "ਧੋਖੇਬਾਜ਼ੀ" ਵਿਰੁੱਧ ਚੁੱਪ ਰਹਿਣ ਲਈ ਵੀ ਆਲੋਚਨਾ ਕੀਤੀ । ਸਿੱਧਰਮਈਆ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਜਾਣਬੁੱਝ ਕੇ ਕੁਝ ਦਿਨ ਇੰਤਜ਼ਾਰ ਕੀਤਾ ਅਤੇ ਉਮੀਦ ਕੀਤੀ ਕਿ ਕਰਨਾਟਕ ਦੇ ਭਾਜਪਾ ਨੇਤਾ ਕੰਨੜ ਲੋਕਾਂ ਲਈ ਬੋਲਣ ਦੀ ਹਿੰਮਤ ਜੁਟਾਉਣਗੇ, ਜੋ ਕਿ ਉਹ ਨਹੀਂ ਕਰ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਕਰਨਾਟਕ ਦੇ ਹੱਕਾਂ ਲਈ ਲੜਨ ਦੀ ਬਜਾਏ, ਉਹ (ਭਾਜਪਾ ਆਗੂ) ਸੂਬੇ ਨਾਲ ਇਸ ਗੰਭੀਰ ਵਿਸ਼ਵਾਸਘਾਤ ਲਈ ਮੋਦੀ ਦੀ ਪ੍ਰਸ਼ੰਸਾ ਕਰਨ ਵਿਚ ਰੁੱਝੇ ਹੋਏ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ