JALANDHAR WEATHER

ਮੇਰਾ ਕੋਈ ਉਮੀਦਵਾਰ ਵੰਡਦਾ ਹੈ ਪੈਸੇ ਤਾਂ ਉਸ ਨੂੰ ਨਾ ਪਾਓ ਵੋਟ- ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 14 ਜਨਵਰੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਲੋਕਾਂ ਨੇ ਹੁਣ ਵੋਟਾਂ ਖਰੀਦਣ ਲਈ ਸੋਨੇ ਦੀਆਂ ਚੇਨਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦੇ ਆਗੂ ਕਹਿ ਰਹੇ ਹਨ ਕਿ ਅਸੀਂ ਦਿੱਲੀ ਦੇ ਲੋਕਾਂ ਨੂੰ ਖਰੀਦ ਲਵਾਂਗੇ। ਉਹ ਕਹਿ ਰਹੇ ਹਨ ਕਿ ਉਹ ਦਿੱਲੀ ਦੇ ਲੋਕਾਂ ਦੀਆਂ ਵੋਟਾਂ ਖਰੀਦਣਗੇ। ਕੇਜਰੀਵਾਲ ਨੇ ਕਿਹਾ ਕਿ ਮੈਂ ਦਿੱਲੀ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਲੋਕ ਜੋ ਵੀ ਵੰਡ ਰਹੇ ਹਨ, ਸਭ ਕੁਝ ਲੈ ਲਓ ਪਰ ਆਪਣੀ ਵੋਟ ਨਾ ਵਿਕਣ ਦਿਓ। ਸਾਡੀ ਵੋਟ ਹੀਰੇ ਨਾਲੋਂ ਵੀ ਵੱਧ ਕੀਮਤੀ ਹੈ। ਇਸ ਵੋਟ ਨੂੰ ਕਿਸੇ ਵੀ ਹਾਲਤ ਵਿਚ ਨਾ ਵੇਚਣ ਦਿਓ। ਇਹ ਲੋਕ ਦੇਸ਼ ਦੇ ਗੱਦਾਰ ਹਨ। ਇਨ੍ਹਾਂ ਲੋਕਾਂ ਤੋਂ ਸਭ ਕੁਝ ਲੈ ਲਓ, ਪਰ ਸਾਬਤ ਕਰੋ ਕਿ ਦਿੱਲੀ ਦੇ ਲੋਕਾਂ ਨੂੰ ਖਰੀਦਿਆ ਨਹੀਂ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਦੇ ਲੋਕ ਹੰਕਾਰੀ ਹੋ ਗਏ ਹਨ ਕਿ ਉਹ ਦੇਸ਼ ਨੂੰ ਖਰੀਦ ਸਕਦੇ ਹਨ। ਜੇਕਰ ਮੇਰਾ ਕੋਈ ਉਮੀਦਵਾਰ ਪੈਸੇ ਵੰਡਦਾ ਹੈ ਤਾਂ ਉਸ ਨੂੰ ਵੋਟ ਨਾ ਪਾਓ। ਮੈਂ ਰਾਹੁਲ ਗਾਂਧੀ ਦੇ ਬਿਆਨ ’ਤੇ ਕੋਈ ਟਿੱਪਣੀ ਨਹੀਂ ਕਰਾਂਗਾ। ਭਾਜਪਾ ਨੇ ਇਸ ਦਾ ਜਵਾਬ ਦਿੱਤਾ ਹੈ। ਭਾਜਪਾ ਅਤੇ ਕਾਂਗਰਸ ਦੋਵੇਂ ਮਿਲ ਕੇ ਚੋਣਾਂ ਲੜ ਰਹੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ