ਕਸਬਾ ਮਜੀਠਾ 'ਚ ਵਿਅਕਤੀ ਨੇ ਘਰ, ਕਾਰ ਤੇ ਮੋਟਰਸਾਈਕਲ ਨੂੰ ਲਗਾਈ ਅੱਗ
ਮਜੀਠਾ (ਅੰਮ੍ਰਿਤਸਰ), 13 ਜਨਵਰੀ (ਜਗਤਾਰ ਸਿੰਘ ਸਹਿਮੀ)-ਕਸਬਾ ਮਜੀਠਾ 'ਚ ਸੂਬੇਦਾਰ ਰੈਂਕ ਦੇ ਇਕ ਵਿਅਕਤੀ ਵਲੋਂ ਘਰੇਲੂ ਕਲੇਸ਼ ਦੇ ਚਲਦਿਆਂ ਆਪਣੇ ਘਰ, ਗੱਡੀ ਤੇ ਮੋਟਰਸਾਈਕਲ ਨੂੰ ਅੱਗ ਹਵਾਲੇ ਕਰਕੇ ਸੁਆਹ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਕਸਬਾ ਮਜੀਠਾ ਦੀ ਵਾਰਡ ਨੰਬਰ 2 ਦੇ ਵਸਨੀਕ ਸੂਬੇਦਾਰ ਮੇਜਰ ਪ੍ਰਗਟ ਸਿੰਘ ਪੁੱਤਰ ਜਗੀਰ ਸਿੰਘ ਨੇ ਘਰੇਲੂ ਕਲੇਸ਼ ਕਾਰਨ ਆਪਣੇ ਘਰ ਨੂੰ ਅੱਗ ਦੇ ਹਵਾਲੇ ਕਰਕੇ ਸੁਆਹ ਕਰ ਦਿੱਤਾ। ਪੁਲਿਸ ਥਾਣਾ ਮਜੀਠਾ ਦੇ ਐਸ. ਐਚ. ਓ. ਪ੍ਰਭਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਉਤੇ ਪਹੁੰਚ ਕੇ ਜਾਂਚ ਲਈ ਸੂਬੇਦਾਰ ਪ੍ਰਗਟ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ। ਖਬਰ ਲਿਖੇ ਜਾਣ ਤੱਕ ਅੱਗ ਨਾਲ ਹੋਏ ਨੁਕਸਾਨ ਦਾ ਪੂਰਾ ਵੇਰਵਾ ਨਹੀਂ ਮਿਲ ਸਕਿਆ।