ਬਲਾਚੌਰ ਨਾਲ ਸੰਬੰਧਿਤ ਹਨ ਪਟਿਆਲਾ ਦੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ
ਬਲਾਚੌਰ ,10 ਜਨਵਰੀ (ਦੀਦਾਰ ਸਿੰਘ ਬਲਾਚੌਰੀਆ) - ਸਰਗਰਮ ਨੌਜਵਾਨ ਆਗੂ ਜਗਦੀਪ ਸਿੰਘ ਜੱਗਾ ਦੇ ਨਗਰ ਨਿਗਮ ਪਟਿਆਲਾ ਦੇ ਡਿਪਟੀ ਮੇਅਰ ਚੁੱਣੇ ਜਾਣ 'ਤੇ ਬਲਾਚੌਰ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਜਗਦੀਪ ਸਿੰਘ ਜੱਗਾ ਬਲਾਚੌਰ ਦੇ ਪਿੰਡ ਸੁੱਧਾ ਮਾਜਰਾ ਨਾਲ ਸੰਬੰਧਿਤ ਹਨ ਅਤੇ ਕਈ ਦਹਾਕਿਆਂ ਤੋਂ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਰਹਿ ਰਹੇ ਹਨ । ਉਨ੍ਹਾਂ ਦੇ ਪਿਤਾ ਜੀ ਸਿੱਖਿਆ ਅਤੇ ਦਾਦਾ ਜੀ ਪੁਲਿਸ ਮਹਿਕਮੇ ਨਾਲ ਸੰਬੰਧਿਤ ਰਹੇ। ਜਗਦੀਪ ਸਿੰਘ ਜੱਗਾ ਦਾ ਬਲਾਚੌਰ ਤੇ ਖਾਸ ਕਰਕੇ ਜੱਦੀ ਪਿੰਡ ਸੁੱਧਾ ਮਾਜਰਾ ਨਾਲ ਕਾਫੀ ਮੋਹ ਹੈ।