ਮੇਰੇ ਪਰਿਵਾਰ ਤੇ ਮੈਨੂੰ ਜੋ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਸ ਦੀ ਭਰਪਾਈ ਕੌਣ ਕਰੇਗਾ - ਐਲਵਿਸ਼ ਯਾਦਵ
ਲਖਨਊ, 19 ਮਾਰਚ (ਪੀਟੀਆਈ)-ਸੁਪਰੀਮ ਕੋਰਟ ਵਲੋਂ ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਇਕ ਰੇਵ ਪਾਰਟੀ ’ਚ ਸੱਪ ਦੇ ਜ਼ਹਿਰ ਦੀ ਕਥਿਤ ਵਰਤੋਂ ਦੇ ਸੰਬੰਧ ’ਚ ਯੂਟਿਊਬਰ ਐਲਵਿਸ਼ ਯਾਦਵ ਖਿਲਾਫ ਐਫ.ਆਈ.ਆਰ. ਰੱਦ ਹੋਣ ਤੋਂ ਬਾਅਦ ਯੂਟਿਊਬਰ ਨੇ ਕਿਹਾ ਕਿ ਸਾਨੂੰ ਹਮੇਸ਼ਾ ਸਾਡੀ ਨਿਆਂ ਪ੍ਰਣਾਲੀ ’ਚ ਵਿਸ਼ਵਾਸ ਰਿਹਾ ਹੈ। ਹਾਲਾਂਕਿ, ਉਸਨੇ ਪੁੱਛਿਆ ਕਿ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਜੋ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉਸਦੀ ਭਰਪਾਈ ਕੌਣ ਕਰੇਗਾ।
ਯਾਦਵ, ਜੋ ਇਕ ਯੂਟਿਊਬਰ ਹਨ, ਉੱਤੇ ਨਵੰਬਰ 2023 ’ਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ 17 ਮਾਰਚ, 2024 ਨੂੰ ਨੋਇਡਾ ਪੁਲਿਸ ਦੁਆਰਾ ਇਕ ਰੇਵ ਪਾਰਟੀ ’ਚ ਮਨੋਰੰਜਕ ਨਸ਼ੀਲੇ ਪਦਾਰਥ ਵਜੋਂ ਸੱਪ ਦੇ ਜ਼ਹਿਰ ਦੀ ਸ਼ੱਕੀ ਵਰਤੋਂ ਦੀ ਜਾਂਚ ਦੇ ਸੰਬੰਧ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ 3 ਨਵੰਬਰ, 2023 ਨੂੰ ਸੈਕਟਰ 49 ਪੁਲਿਸ ਸਟੇਸ਼ਨ ’ਚ ਦਰਜ ਕੀਤੀ ਗਈ ਐਫ.ਆਈ.ਆਰ. ’ਚ ਨਾਮਜ਼ਦ ਛੇ ਲੋਕਾਂ ’ਚ ਸ਼ਾਮਲ ਸੀ।
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਯਾਦਵ ਵਿਰੁੱਧ ਐਫ.ਆਈ.ਆਰ. ਅਤੇ ਬਾਅਦ ’ਚ ਕਾਰਵਾਈ ਰੱਦ ਕਰ ਦਿੱਤੀ। 2023 ’ਚ ਉੱਤਰ ਪ੍ਰਦੇਸ਼ ਪੁਲਿਸ ਵਲੋਂ ਦਰਜ ਕੀਤੇ ਗਏ ਸੱਪ ਦੇ ਜ਼ਹਿਰ ਦੇ ਮਾਮਲੇ ’ਚ ਜੰਗਲੀ ਜੀਵ (ਸੁਰੱਖਿਆ) ਐਕਟ ਅਧੀਨ ਜਸਟਿਸ ਐਮ. ਐਮ. ਸੁੰਦਰੇਸ਼ ਅਤੇ ਐਨ. ਕੋਟੀਸ਼ਵਰ ਸਿੰਘ ਦੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਜੰਗਲੀ ਜੀਵ (ਸੁਰੱਖਿਆ) ਐਕਟ ਤਹਿਤ ਸ਼ਿਕਾਇਤ ਕਿਸੇ ਅਧਿਕਾਰਤ ਵਿਅਕਤੀ ਦੁਆਰਾ ਦਾਇਰ ਨਹੀਂ ਕੀਤੀ ਗਈ ਸੀ।
;
;
;
;
;
;
;
;