ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ
ਦੋਰਾਹਾ, 18 ਮਾਰਚ (ਜਸਵੀਰ ਝੱਜ)- ਪੰਜਾਬ ਵਿਚ ਮੌਸਮ ਇਕ ਵਾਰੀ ਫਿਰ ਤੋਂ ਫਸਲਾਂ ਦੇ ਲਈ ਨੁਕਸਾਨਦੇਹ ਨਜ਼ਰ ਆ ਰਿਹਾ ਹੈ। ਪਿਛਲੇ ਦਿਨਾਂ ਤੋਂ ਬਣੀ ਬੱਦਲਵਾਈ ਕਾਰਨ ਲਗਾਤਾਰ ਕਣੀਆਂ ਪੈ ਰਹੀਆਂ ਹਨ। ਭਾਵੇਂ ਪਿਛਲੇ 24, 25 ਤਰੀਕ ਤੋਂ ਵੀ ਕਣੀਆਂ ਪੈਂਦੀਆਂ ਰਹੀਆਂ ਸਨ ਪਰ ਵਿਚਕਾਰ ਦੋ ਕੁ ਦਿਨ ਧੁੱਪ ਨਿਕਲਣ ਕਾਰਨ ਕਿਸਾਨਾਂ ਨੇ ਕੁਝ ਹੌਸਲਾ ਸੁਖ ਦਾ ਸਾਹ ਲਿਆ ਸੀ। ਇਸ ਸਮੇਂ ਪੈ ਰਿਹਾ ਮੀਂਹ ਖੇਤੀ ਦੇ ਲਈ ਬਹੁਤ ਹੀ ਨੁਕਸਾਨਦੇਹ ਹੈ। ਜਿਸ ’ਚ ਨਿਸਰੀ ਹੋਈ ਪੱਕਣ ’ਤੇ ਆਈ ਕਣਕ, ਸਰ੍ਹੋਂ, ਛੋਲੇ, ਜੌਂ ਆਦਿ ਅਤੇ ਪੱੁਟਣੋਂ ਰਹਿ ਗਏ ਆਲੂ, ਇਸ ਦੇ ਨੁਕਸਾਨ ਦੇ ਘੇਰੇ ਵਿਚ ਹਨ।
ਮੀਹ ਅਤੇ ਹਨੇਰੀ ਕਣਕ, ਜੌਂ, ਸਰ੍ਹੋਂ ਲਈ ਖਾਸ ਕਰਕੇ ਘਾਤਕ ਹੈ, ਕਿਉਂਕਿ ਇਸ ਹਵਾ ਨਾਲ ਇਹ ਉੱਚੀਆਂ ਫਸਲਾਂ ਵਿਛ ਜਾਣਗੀਆਂ। ਇਸੇ ਤਰ੍ਹਾਂ ਜਿਸਦੇ ਆਲੂ ਪੱੁਟਣ ਨੂੰ ਰਹਿ ਗਏ, ਉਸ ਕਿਸਾਨ ਦਾ ਵੀ ਭਾਰੀ ਨੁਕਸਾਨ ਹੋ ਸਕਦਾ ਹੈ। ਕਿਉਂਕਿ ਲਗਾਤਾਰ ਮੀਂਹ ਪੈਣ ਨਾਲ ਆਲੂ ਅਜੇ ਹੋਰ ਕਈ ਦਿਨ ਨਹੀਂ ਪੱੁਟੇ ਜਾ ਸਕਣਗੇ ਤਾਂ ਵੱਟਾਂ ਵਿਚ ਹੀ ਗਲ਼ ਜਾਣਗੇ।
;
;
;
;
;
;
;
;