ਬਜ਼ੁਰਗ ਜੋੜੇ ਦਾ ਬੇਰਹਮੀ ਨਾਲ ਕਤਲ
ਚਾਉਕੇ, (ਬਠਿੰਡਾ), 7 ਜਨਵਰੀ (ਮਨਜੀਤ ਸਿੰਘ ਘੜੈਲੀ)- ਬੀਤੀ ਦੇਰ ਸ਼ਾਮ ਪਿੰਡ ਬਦਿਆਲਾ ਵਿਖੇ ਢਾਣੀਆਂ ’ਚ ਰਹਿੰਦੇ ਬਜ਼ੁਰਗ ਜੋੜੇ ਕਿਆਸ ਸਿੰਘ ਅਤੇ ਅਮਰਜੀਤ ਕੌਰ ਉਮਰ ਕਰੀਬ 60-62 ਸਾਲ ਦਾ ਨਾ-ਮਾਲੂਮ ਵਿਅਕਤੀਆਂ ਵਲੋਂ ਬੇਰਹਮੀ ਨਾਲ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਵਲੋਂ ਘਟਨਾ ਦੀ ਤਫਤੀਸ਼ ਕੀਤੀ ਜਾ ਰਹੀ ਹੈ।