ਬੀ.ਐਸ.ਐਫ. 183 ਬਟਾਲੀਅਨ ਨੂੰ ਪਿੰਡ ਖਾਨਵਾਲ ਦੇ ਖੇਤਾਂ 'ਚੋਂ ਪਾਕਿਸਤਾਨੀ ਡਰੋਨ ਬਰਾਮਦ
ਅਜਨਾਲਾ (ਅੰਮ੍ਰਿਤਸਰ), 6 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਬੀ.ਐਸ.ਐਫ. ਦੀ 183 ਬਟਾਲੀਅਨ ਵਲੋਂ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਉਤੇ ਥਾਣਾ ਅਜਨਾਲਾ ਅਧੀਨ ਆਉਂਦੀ ਚੌਕੀ ਪੁਰਾਣੀ ਸੁੰਦਰਗੜ੍ਹ ਨੇੜਲੇ ਪਿੰਡ ਖਾਨਵਾਲ ਦੇ ਖੇਤਾਂ ਵਿਚੋਂ ਇਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਇਕ ਕਿਸਾਨ ਆਪਣੇ ਖੇਤਾਂ ਵਿਚੋਂ ਗੰਨਾ ਵਢਾ ਰਿਹਾ ਸੀ ਤਾਂ ਉਥੇ ਉਸਨੇ ਜ਼ਮੀਨ ਉਤੇ ਇਕ ਡਰੋਨ ਪਿਆ ਦੇਖਿਆ, ਜਿਸਦੀ ਸੂਚਨਾ ਉਸ ਵਲੋਂ ਬੀ.ਐਸ.ਐਫ. 183 ਬਟਾਲੀਅਨ ਨੂੰ ਦਿੱਤੀ ਗਈI ਤੁਰੰਤ ਹਰਕਤ ਵਿਚ ਆਉਂਦਿਆਂ ਬੀ.ਐਸ.ਐਫ. ਜਵਾਨਾਂ ਵਲੋਂ ਪਾਕਿਸਤਾਨੀ ਡਰੋਨ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਡਰੋਨ ਬਰਾਮਦ ਕੀਤਾ ਹੈ।