JALANDHAR WEATHER

ਖਨੌਰੀ ਬਾਰਡਰ /ਸੰਗਰੂਰ - ਜਗਜੀਤ ਸਿੰਘ ਡੱਲੇਵਾਲ ਦੀ ਅਚਾਨਕ ਵਿਗੜੀ ਸਿਹਤ,ਬਲੱਡ ਪ੍ਰੈਸ਼ਰ ਇਕਦਮ ਘਟਿਆ

ਖਨੌਰੀ (ਸੰਗਰੂਰ) ,6 ਜਨਵਰੀ (ਬਲਵਿੰਦਰ ਸਿੰਘ ਥਿੰਦ)-ਖਨੌਰੀ ਸਰਹੱਦ 'ਤੇ ਕਿਸਾਨੀ ਮੰਗਾਂ ਦੇ ਲਈ ਪਿਛਲੇ 42 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਸੋਮਵਾਰ ਦੇਰ ਰਾਤ ਗਏ ਅਚਾਨਕ ਬਲੱਡ ਪ੍ਰੈਸ਼ਰ ਘਟਣ ਕਾਰਨ ਉਹ ਬੇਹੋਸ਼ੀ ਦੀ ਹਾਲਤ ਵਿਚ ਪਹੁੰਚ ਗਏ। ਜਿਸ ਕਾਰਨ ਉਨ੍ਹਾਂ ਦੀ ਹਾਲਤ ਬੇਹੱਦ ਚਿੰਤਾਜਨਕ ਸਥਿਤੀ ਵਿਚ ਪਹੁੰਚ ਗਈ। ਡਾਕਟਰ ਅਵਤਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਡੱਲੇਵਾਲ ਦਾ ਬਲੱਡ ਪ੍ਰੈਸ਼ਰ ਅਚਾਨਕ ਹੀ ਬਹੁਤ ਘੱਟ ਕੇ 70/52 ਰਹਿ ਗਿਆ ਸੀ। ਜਿਸ ਕਾਰਨ ਉਹ ਬੇਹੋਸ਼ੀ ਦੀ ਹਾਲਤ ਵਿਚ ਚਲੇ ਗਏ ਸਨ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਦੁਆਰਾ ਡੱਲੇਵਾਲ ਦੇ ਪੈਰ ਉੱਚੇ ਕਰਕੇ ਅਤੇ ਹੱਥਾਂ ਪੈਰਾਂ ਦੀ ਮਾਲਸ਼ ਕਰਕੇ ਕਾਫੀ ਜਦੋ ਜਹਿਦ ਉਪਰੰਤ ਬਲੱਡ ਪ੍ਰੈਸ਼ਰ ਨੂੰ ਨਾਰਮਲ ਸਥਿਤੀ ਵਿਚ ਲਿਆਂਦਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ