JALANDHAR WEATHER

ਦਿੱਲੀ, ਐਨ.ਸੀ.ਆਰ. ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਨਵੀਂ ਦਿੱਲੀ, 7 ਜਨਵਰੀ- ਅੱਜ ਸਵੇਰੇ 6.35 ਵਜੇ ਦਿੱਲੀ-ਐਨ.ਸੀ.ਆਰ., ਬਿਹਾਰ ਅਤੇ ਪੱਛਮੀ ਬੰਗਾਲ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 7.1 ਸੀ। ਇਸ ਭੂਚਾਲ ਦਾ ਕੇਂਦਰ ਤਿੱਬਤ ਦੇ ਸ਼ਿਜਾਂਗ ਵਿਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਭੂਚਾਲ ਦਾ ਅਸਰ ਭਾਰਤ ਦੇ ਨਿਪਾਲ, ਭੂਟਾਨ, ਸਿੱਕਮ ਅਤੇ ਉੱਤਰਾਖੰਡ ਵਿਚ ਵੀ ਦੇਖਣ ਨੂੰ ਮਿਲਿਆ। ਫਿਲਹਾਲ ਭਾਰਤ ’ਚ ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ