JALANDHAR WEATHER

ਪਿਛਲੇ 10 ਸਾਲਾਂ ਤੋਂ ਦਿੱਲੀ ਇਕ ਵੱਡੇ ‘ਆਪ-ਦਾ’ ਨਾਲ ਹੈ ਘਿਰੀ - ਪ੍ਰਧਾਨ ਮੰਤਰੀ

ਨਵੀਂ ਦਿੱਲੀ, 3 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਪ੍ਰੋਗਰਾਮ ਦੌਰਾਨ ਸਵਾਭਿਮਾਨ ਅਪਾਰਟਮੈਂਟ ਵਿਖੇ ਝੁੱਗੀ-ਝੌਂਪੜੀ ਮੁੜ ਵਸੇਬਾ ਪ੍ਰੋਜੈਕਟ ਦੇ ਤਹਿਤ ਲਾਭਪਾਤਰੀਆਂ ਨੂੰ ਫਲੈਟਾਂ ਦੀਆਂ ਚਾਬੀਆਂ ਸੌਂਪੀਆਂ। ਇਸ ਤੋਂ ਬਾਅਦ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਲ 2025 ਕਈ ਸੰਭਾਵਨਾਵਾਂ ਲੈ ਕੇ ਆ ਰਿਹਾ ਹੈ। ਵਿਸ਼ਵ ਦੀ ਤੀਜੀ ਅਰਥਵਿਵਸਥਾ ਬਣਨ ਦੀ ਸਾਡੀ ਯਾਤਰਾ ਇਸ ਸਾਲ ਹੋਰ ਤੇਜ਼ ਹੋਣ ਜਾ ਰਹੀ ਹੈ। ਅੱਜ ਭਾਰਤ ਵਿਸ਼ਵ ਵਿਚ ਰਾਜਨੀਤਕ ਅਤੇ ਆਰਥਿਕ ਸਥਿਰਤਾ ਦਾ ਪ੍ਰਤੀਕ ਬਣ ਗਿਆ ਹੈ। ਭਾਰਤ ਦੀ ਇਹ ਭੂਮਿਕਾ 2025 ਵਿਚ ਹੋਰ ਮਜ਼ਬੂਤ ​​ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਵਿਸ਼ਵ ਵਿਚ ਭਾਰਤ ਦੇ ਅੰਤਰਰਾਸ਼ਟਰੀ ਅਕਸ ਨੂੰ ਹੋਰ ਮਜ਼ਬੂਤ ​​ਕਰਨ ਦਾ ਸਾਲ ਹੋਵੇਗਾ। ਇਹ ਸਾਲ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਨਿਰਮਾਣ ਕੇਂਦਰ ਬਣਾਉਣ ਦਾ ਸਾਲ ਹੋਵੇਗਾ। ਇਹ ਸਾਲ ਨਵੇਂ ਸਟਾਰਟਅੱਪ ਅਤੇ ਉੱਦਮਤਾ ਵਿਚ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦਾ ਸਾਲ ਹੋਵੇਗਾ। ਇਹ ਸਾਲ ਖੇਤੀਬਾੜੀ ਖੇਤਰ ਵਿਚ ਨਵੇਂ ਰਿਕਾਰਡਾਂ ਦਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਦਿੱਲੀ ਇਕ ਵੱਡੇ ‘ਆਪ-ਦਾ’ ਨਾਲ ਘਿਰੀ ਹੋਈ ਹੈ। ਅੰਨਾ ਹਜ਼ਾਰੇ ਜੀ ਨੂੰ ਅੱਗੇ ਲਿਆ ਕੇ, ਕੁਝ ਕੱਟੜ ਬੇਈਮਾਨ ਲੋਕਾਂ ਨੇ ਦਿੱਲੀ ਨੂੰ ‘ਆਪ’-ਦਾ ’ਚ ਧੱਕ ਦਿੱਤਾ। ਸ਼ਰਾਬ ਦੇ ਠੇਕਿਆਂ ’ਚ ਘਪਲੇ, ਬੱਚਿਆਂ ਦੇ ਸਕੂਲਾਂ ’ਚ ਘਪਲੇ, ਗਰੀਬਾਂ ਦੇ ਇਲਾਜ ’ਚ ਘਪਲਾ, ਭਰਤੀ ਦੇ ਨਾਂਅ ’ਤੇ ਘਪਲੇ... ਇਹ ਲੋਕ ਦਿੱਲੀ ਦੇ ਵਿਕਾਸ ਦੀਆਂ ਗੱਲਾਂ ਕਰਦੇ ਸਨ, ਪਰ ਇਨ੍ਹਾਂ ਲੋਕਾਂ ਨੇ ‘ਆਪ’-ਦਾੇ ਬਣ ਕੇ ਦਿੱਲੀ ’ਤੇ ਹਮਲਾ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ