JALANDHAR WEATHER

ਸਾਰੀਆਂ ਸਕੀਮਾਂ ਬੰਦ ਕਰਨ ਲਈ ਭਾਜਪਾ ਲੜ ਰਹੀ ਹੈ ਚੋਣਾਂ- ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ, 28 ਦਸੰਬਰ- ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਕਿਹਾ ਸੀ ਕਿ ਚੋਣ ਜਿੱਤਣ ਤੋਂ ਬਾਅਦ ਅਸੀਂ ਔਰਤਾਂ ਨੂੰ 2100 ਰੁਪਏ ਅਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਮੁਫਤ ਇਲਾਜ ਦੇਵਾਂਗੇ। ਇਹ ਦੋਵੇਂ ਸਕੀਮਾਂ ਜਨਤਾ ਲਈ ਇੰਨੀਆਂ ਫਾਇਦੇਮੰਦ ਸਨ ਕਿ ਲੱਖਾਂ ਲੋਕਾਂ ਨੇ ਪਹਿਲਾਂ ਹੀ ਇਸ ਲਈ ਰਜਿਸਟਰੇਸ਼ਨ ਕਰਵਾ ਲਈ ਸੀ ਤੇ ਇਸ ਗੱਲ ਨੇ ਭਾਜਪਾ ਨੂੰ ਘਬਰਾਹਟ ਵਿਚ ਪਾ ਦਿੱਤਾ ਤੇ ਅੱਜ ਜਾਂਚ ਦੇ ਫ਼ਰਜ਼ੀ ਹੁਕਮ ਦੇ ਦਿੱਤੇ। ਭਾਜਪਾ ਸਾਰਾ ਕੁਝ ਬੰਦ ਕਰਨ ਲਈ ਚੋਣਾਂ ਲੜ ਰਹੀ ਹੈ। ਭਾਜਪਾ ਦੀ ਸਥਿਤੀ ਅਜਿਹੀ ਹੈ ਕਿ ਉਹ ਕਾਂਗਰਸ ਪਾਰਟੀ ਦੇ ਸਾਹਮਣੇ ਉਨ੍ਹਾਂ ਨੂੰ ਬਚਾਉਣ ਲਈ ਤਰਲੇ ਕਰ ਰਹੇ ਹਨ। ਭਾਜਪਾ ’ਚ ਖੁਦ ਸ਼ਿਕਾਇਤ ਕਰਨ ਦੀ ਹਿੰਮਤ ਨਹੀਂ ਸੀ ਪਰ ਸੰਦੀਪ ਦੀਕਸ਼ਿਤ ਤੋਂ ਸ਼ਿਕਾਇਤ ਕਰਵਾ ਦਿੱਤੀ। ਇਹ ਦੋਵੇਂ ‘ਆਪ’ ਨੂੰ ਰੋਕਣਾ ਚਾਹੁੰਦੇ ਹਨ। ਮੈਂ ਤੁਹਾਡੇ ਲਈ ਦੁਬਾਰਾ ਜੇਲ੍ਹ ਜਾਣ ਨੂੰ ਤਿਆਰ ਹਾਂ, ਕੀ ਦੇਸ਼ ਉਨ੍ਹਾਂ ਦੀ ਜੱਦੀ ਜਾਇਦਾਦ ਹੈ? ਜੋ ਪੈਸੇ ਮੰਗ ਰਿਹਾ ਤੇ ਸਰੇਆਮ ਵੋਟਾਂ ਮੰਗ ਰਿਹਾ ਹੈ ਉਸ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ