ਭਾਜਪਾ ਆਗੂ ਗੁਰਪਰਵੇਜ ਸਿੰਘ ਸ਼ੈਲੇ ਸੰਧੂ ਨੂੰ ਸਦਮਾ, ਪਿਤਾ ਬਲਰਾਜ ਸਿੰਘ ਸੰਧੂ ਦਾ ਹੋਇਆ ਦਿਹਾਂਤ
ਗੁਰੂਹਰਸਹਾਏ (ਫਿਰੋਜ਼ਪੁਰ), 28 ਦਸੰਬਰ (ਹਰਚਰਨ ਸਿੰਘ ਸੰਧੂ)-ਹਲਕਾ ਗੁਰੂਹਰਸਹਾਏ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਭਾਜਪਾ ਦੇ ਸੀਨੀਅਰ ਆਗੂ ਗੁਰਪਰਵੇਜ ਸਿੰਘ ਸ਼ੈਲੇ ਸੰਧੂ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਬਲਰਾਜ ਸਿੰਘ ਸੰਧੂ ਜ਼ੈਲਦਾਰ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। ਬਲਰਾਜ ਸਿੰਘ ਸੰਧੂ ਪੇਸ਼ੇ ਵਜੋਂ ਕਾਰੋਬਾਰੀ ਤੇ ਉੱਘੇ ਕਿਸਾਨ ਸਨ ਜਿਨ੍ਹਾਂ ਦਾ ਆਪਣਾ ਵੱਡਾ ਸਮਾਜਿਕ ਰੁਤਬਾ ਤੇ ਸਿਆਸੀ ਅਸਰ ਰਸੂਖ ਸੀ। ਬਲਰਾਜ ਸਿੰਘ ਦੇ ਅਚਨਚੇਤ ਅਕਾਲ ਚਲਾਣੇ ਉਤੇ ਪੂਰੇ ਇਲਾਕੇ ਵਿਚ ਰੋਸ ਦੀ ਲਹਿਰ ਦੌੜ ਗਈ ਹੈ। ਸਵਰਗੀ ਬਲਰਾਜ ਸਿੰਘ ਸੰਧੂ ਦਾ ਅੰਤਿਮ ਸੰਸਕਾਰ ਸ਼ਨੀਵਾਰ ਨੂੰ ਪਿੰਡ ਝੋਕ ਮੋਹੜੇ ਵਿਖੇ ਕੀਤਾ ਗਿਆ।ਇਲਾਕੇ ਦੀਆਂ ਵੱਡੀਆਂ ਹਸਤੀਆਂ ਨੇ ਵੀ ਇਸ ਮੌਕੇ ਹਾਜ਼ਰੀ ਭਰੀ ਅਤੇ ਸੰਧੂ ਪਰਿਵਾਰ ਨਾਲ਼ ਦੁੱਖ ਸਾਂਝਾ ਕੀਤਾ।