ਬੱਸ ਹਾਦਸਾ: ਨਾ ਮਾਲੂਮ ਟਰਾਲਾ ਚਾਲਕ ਖਿਲਾਫ਼ ਮਾਮਲਾ ਦਰਦ, ਮ੍ਰਿਤਕਾਂ ਦੇ ਸਸਕਾਰ ਲਈ ਨਹੀਂ ਮੰਨੇ ਪਰਿਵਾਰਿਕ ਮੈਂਬਰ
ਤਲਵੰਡੀ ਸਾਬੋ, (ਬਠਿੰਡਾ), 28 ਦਸੰਬਰ (ਰਣਜੀਤ ਸਿੰਘ ਰਾਜੂ)- ਬੀਤੇ ਕੱਲ੍ਹ ਪਿੰਡ ਜੀਵਨ ਸਿੰਘ ਵਾਲਾ ਕੋਲ ਗੰਦੇ ਨਾਲੇ ’ਚ ਬੱਸ ਡਿੱਗਣ ਦੇ ਮਾਮਲੇ ’ਚ ਤਲਵੰਡੀ ਸਾਬੋ ਪੁਲਿਸ ਨੇ ਇਕ ਨਾ ਮਾਲੂਮ ਟਰਾਲਾ ਚਾਲਕ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸੂਤਰਾਂ ਅਨੁਸਾਰ ਉਕਤ ਟਰਾਲੇ ਨੂੰ ਬਚਾਉਣ ਸਮੇਂ ਹੀ ਬੱਸ ਨਾਲੇ ਦੀ ਰੇਲਿੰਗ ਤੋੜਦੀ ਹੋਈ ਪੁਲ ਤੋਂ ਹੇਠਾਂ ਜਾ ਡਿੱਗੀ ਸੀ। ਉਕਤ ਹਾਦਸੇ ’ਚ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂਕਿ 24 ਵਿਅਕਤੀ ਜ਼ਖਮੀ ਹੋ ਗਏ ਸਨ। ਉਧਰ ਮ੍ਰਿਤਕ ਪਰਿਵਾਰਾਂ ਵਲੋਂ ਪੰਜਾਬ ਸਰਕਾਰ ਤੇ ਪੀੜਤਾਂ ਦੀ ਸਾਰ ਨਾ ਲੈਣ ਦੇ ਦੋਸ਼ ਲਾਉਂਦਿਆਂ ਮ੍ਰਿਤਕਾਂ ਦੇ ਅੰਤਿਮ ਸਸਕਾਰ ਤੋਂ ਨਾਂਹ ਕਰ ਦਿੱਤੀ ਗਈ , ਮਗਰੋਂ ਭਾਂਵੇ ਜਥੇਬੰਦੀਆਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਹੋਈ ਪਰ ਕੋਈ ਫੈਸਲਾ ਨਾ ਹੋ ਸਕਣ ਕਾਰਨ ਮ੍ਰਿਤਕਾਂ ਦੇ ਵਾਰਿਸ ਸਿਵਲ ਹਸਪਤਾਲ ਤਲਵੰਡੀ ਸਾਬੋ ’ਚ ਇਕੱਤਰ ਹੋ ਗਏ ਹਨ ਅਤੇ ਸੰਸਕਾਰ ਨਾ ਕਰਨ ਦੀ ਆਪਣੀ ਮੰਗ ’ਤੇ ਅੜੇ ਹੋਏ ਹਨ।