ਮਰੀਜ਼ ਨੂੰ ਲੈ ਕੇ ਆ ਰਹੀ ਤੇਜ਼ ਰਫਤਾਰ ਐਂਬੂਲੈਂਸ ਪਲਟੀ, ਚਾਲਕ ਦੀ ਮੌਤ
ਜਲੰਧਰ ਛਾਉਣੀ, 28 ਦਸੰਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਚੁਗਿੱਟੀ ਪੁਲ ’ਤੇ ਅੱਜ ਸਵੇਰ ਸਮੇਂ ਇਕ ਮਰੀਜ਼ ਨੂੰ ਲੈ ਕੇ ਜਲੰਧਰ ਵੱਲ ਨੂੰ ਆ ਰਹੀ ਤੇਜ਼ ਰਫ਼ਤਾਰ ਐਂਬੂਲੈਂਸ ਪਲਟ ਗਈ, ਜਿਸ ਦੌਰਾਨ ਮਰੀਜ਼ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਕਿਸੇ ਹੋਰ ਐਂਬੂਲੈਂਸ ਦੀ ਮਦਦ ਨਾਲ ਰਾਮ ਮੰਡੀ ਸਥਿਤ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰਾਲੇ ਵਲੋਂ ਐਂਬੂਲੈਂਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ। ਇਸ ਹਾਦਸੇ ਵਿਚ ਐਂਬੂਲੈਂਸ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁਲਿਸ ਅਧਿਕਾਰੀ ਪਹੁੰਚ ਗਏ ਤੇ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰਦੇ ਹੋਏ ਪਲਟੀ ਹੋਈ ਐਂਬੂਲੈਂਸ ਨੂੰ ਕ੍ਰੇਨ ਰਾਹੀਂ ਸਿੱਧਾ ਕਰਵਾਇਆ ਜਾ ਰਿਹਾ ਹੈ।