ਨੈਸ਼ਨਲ ਖੇਡਾਂ 'ਚ ਜਿੱਤ ਪ੍ਰਾਪਤ ਕਰਨ ਵਾਲੀ ਜੈਨਮ ਰਾਣੀ ਦਾ ਪਿੰਡ ਰੱਤੋਕੇ ਵਿਖ਼ੇ ਵਿਸ਼ੇਸ਼ ਸਨਮਾਨ
ਲੌਂਗੋਵਾਲ (ਸੰਗਰੂਰ), 25 ਦਸੰਬਰ (ਸ, ਸ,ਖੰਨਾ, ਵਿਨੋਦ)-ਇਥੋਂ ਨੇੜਲੇ ਪਿੰਡ ਰਤੋਕੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਤੇ ਪੜ੍ਹਾਈ ਵਿਚ ਹਮੇਸ਼ਾ ਮੋਹਰੀ ਰਹਿੰਦੇ ਹਨ। ਉਥੇ ਹੀ ਜੈਨਮ ਰਾਣੀ ਨੇ ਨੈਸ਼ਨਲ ਖੇਡਾਂ ਵਿਚ ਸਿਲਵਰ ਮੈਡਲ, ਖੇਡਾਂ ਵਤਨ ਪੰਜਾਬ ਦੀਆਂ ਵਿਚ ਦੋ ਗੋਲਡ ਮੈਡਲ ਜਿੱਤ ਕੇ ਪਿੰਡ, ਸਕੂਲ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ। ਇਸ ਹੋਣਹਾਰ ਵਿਦਿਆਰਥਣ ਅਤੇ ਖਿਡਾਰਨ ਦਾ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਵਿਖੇ ਪਹੁੰਚਣ ਉਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਰੱਤੋਕੇ ਸਕੂਲ ਦੀ ਵਿਦਿਆਰਥਣ ਰਹੀ ਅਮਨਦੀਪ ਕੌਰ ਨੇ ਵੀ ਇਸ ਸਾਲ ਵਰਲਡ ਯੂਨੀਵਰਸਿਟੀ ਰੋਇੰਗ ਮੁਕਾਬਲੇ ਵਿਚ ਚੌਥਾ ਸਥਾਨ ਹਾਸਿਲ ਕੀਤਾ ਹੈ।