ਉੱਤਰਾਖੰਡ ਦੇ ਸੀ.ਐਮ. ਨੇ ਭੀਮਟਾਲ ਨੇੜੇ ਬੱਸ ਹਾਦਸੇ 'ਚ 4 ਲੋਕਾਂ ਦੀ ਮੌਤ 'ਤੇ ਜਤਾਇਆ ਡੂੰਘਾ ਦੁੱਖ
ਉੱਤਰਾਖੰਡ, 25 ਦਸੰਬਰ-ਉੱਤਰਾਖੰਡ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਭੀਮਟਾਲ ਨੇੜੇ ਮੰਦਭਾਗੇ ਬੱਸ ਹਾਦਸੇ ਵਿਚ 4 ਲੋਕਾਂ ਦੀ ਮੌਤ ਦੀ ਖ਼ਬਰ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਹੈ। ਗੰਭੀਰ ਰੂਪ ਵਿਚ ਜ਼ਖਮੀ ਲੋਕਾਂ ਦਾ ਸੁਸ਼ੀਲਾ ਤਿਵਾਰੀ ਸਰਕਾਰੀ ਹਸਪਤਾਲ, ਹਲਦਵਾਨੀ ਅਤੇ ਡਾਕਟਰਾਂ ਦੀ ਇਕ ਟੀਮ ਵਲੋਂ ਇਲਾਜ ਕੀਤਾ ਜਾ ਰਿਹਾ ਹੈ। ਏਮਜ਼ ਤੋਂ ਰਿਸ਼ੀਕੇਸ਼ ਨੂੰ ਵੀ ਹਲਦਵਾਨੀ ਭੇਜਿਆ ਗਿਆ ਹੈ, ਮੈਂ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।