ਪੀਲੀਭੀਤ ਐਨਕਾਊਂਟਰ ਮਾਮਲਾ : ਪਿੰਡ ਨਿੱਕਾ ਸ਼ਹੂਰ ਦੇ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਪੁੱਜੀਆਂ ਘਰ, ਪਰਿਵਾਰ ਵਲੋਂ ਸਸਕਾਰ ਤੋਂ ਇਨਕਾਰ
ਕਲਾਨੌਰ (ਗੁਰਦਾਸਪੁਰ), 25 ਦਸੰਬਰ (ਪੁਰੇਵਾਲ)-ਉੱਤਰ ਪ੍ਰਦੇਸ਼ ਦੇ ਪੀਲੀਭੀਤ ’ਚ ਯੂ.ਪੀ. ਤੇ ਪੰਜਾਬ ਪੁਲਿਸ ਵਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਹੋਏ ਮੁਕਾਬਲੇ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਕਲਾਨੌਰ ਦੇ ਤਿੰਨ ਨੌਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਅੱਜ ਤਿੰਨਾਂ ਮ੍ਰਿਤਕਾਂ ਦੇ ਸਰੀਰ ਉਨ੍ਹਾਂ ਦੇ ਪਿੰਡਾਂ ਵਿਚ ਲਿਆਂਦੇ ਗਏ। ਇਸ ਦੌਰਾਨ ਪਿੰਡ ਨਿੱਕਾ ਸ਼ਹੂਰ ਦੇ ਜਸ਼ਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਪੁੱਤਰ ਦੇ ਸਰੀਰ ਉਤੇ ਕੋਈ ਗੋਲੀ ਦਾ ਨਿਸ਼ਾਨ ਨਾ ਹੋਣ ਦੇ ਸਵਾਲ ਪੁਲਿਸ ਉਤੇ ਚੁੱਕੇ ਅਤੇ ਸਸਕਾਰ ਕਰਨ ਤੋਂ ਇਨਕਾਰ ਕੀਤਾ। ਇਸ ਤਰ੍ਹਾਂ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਅਧਿਕਾਰੀਆਂ ਨਾਲ ਬਹਿਸਬਾਜ਼ੀ ਕੀਤੀ ਗਈ।