2100 ਰੁਪਏ ਦੇਣ ਵਾਲੀ ਨਹੀਂ ਹੈ ਕੋਈ ਯੋਜਨਾ- ਮਨਜਿੰਦਰ ਸਿੰਘ ਸਿਰਸਾ
ਨਵੀਂ ਦਿੱਲੀ, 25 ਦਸੰਬਰ- ‘ਆਪ’ ਵਲੋਂ ਦਿੱਲੀ ਦੀਆਂ ਔਰਤਾਂ ਨੂੰ 2100 ਰੁਪਏ ਮਾਸਿਕ ਭੱਤੇ ਦੀ ਪ੍ਰਸਤਾਵਿਤ ਯੋਜਨਾ ’ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਕ ਵੱਡੇ ਧੋਖੇਬਾਜ਼ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਫਾਰਮ ਭਰਵਾ ਰਹੇ ਸਨ ਤਾਂ ਉਨ੍ਹਾਂ ਦੇ ਆਪਣੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਸਪੱਸ਼ਟ ਕੀਤਾ ਕਿ ਉਥੇ 2100 ਰੁਪਏ ਭੱਤਾ ਦੇਣ ਵਾਲੀ ਅਜਿਹੀ ਕੋਈ ਯੋਜਨਾ ਨਹੀਂ ਹੈ। ਯੋਜਨਾ ਦੇ ਲਈ ਫਾਰਮ ਭਰਵਾਉਣ ਵਾਲੇ ਨਿੱਜੀ ਲੋਕ ਹਨ, ਜੋ ਗੈਰ-ਕਾਨੂੰਨੀ ਢੰਗ ਨਾਲ ਡਾਟਾ ਇਕੱਠਾ ਕਰਨ ਲਈ ਅਜਿਹਾ ਕਰ ਰਹੇ ਹਨ।