ਬਰਫ਼ਬਾਰੀ ਕਾਰਨ ਹਿਮਾਚਲ ’ਚ ਸੜਕਾਂ ਹੋਈਆਂ ਬੰਦ
ਨਵੀਂ ਦਿੱਲੀ, 25 ਦਸੰਬਰ- ਜੰਮੂ-ਕਸ਼ਮੀਰ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਬਰਫ਼ਬਾਰੀ ਹੋਈ ਹੈ। ਲਾਹੌਲ ਅਤੇ ਸਪਿਤੀ ਦਾ ਕੁਕੁਮਸੇਰੀ ਸਭ ਤੋਂ ਠੰਢਾ ਰਿਹਾ। ਇੱਥੇ ਰਾਤ ਦਾ ਤਾਪਮਾਨ ਮਾਈਨਸ 6.9 ਡਿਗਰੀ ਤੋਂ ਹੇਠਾਂ ਚਲਾ ਗਿਆ ਹੈ। ਹਿਮਾਚਲ ’ਚ ਬਰਫਬਾਰੀ ਤੋਂ ਬਾਅਦ ਤਿੰਨ ਰਾਸ਼ਟਰੀ ਰਾਜਮਾਰਗਾਂ ਸਮੇਤ 223 ਸੜਕਾਂ ਬੰਦ ਹੋ ਗਈਆਂ ਹਨ। ਸ਼ਿਮਲਾ ਵਿਚ ਸਭ ਤੋਂ ਵੱਧ 145 ਸੜਕਾਂ ਬੰਦ ਕੀਤੀਆਂ ਗਈਆਂ, ਜਦੋਂ ਕਿ ਕੁੱਲੂ ਵਿਚ 25 ਅਤੇ ਮੰਡੀ ਵਿਚ 20 ਸੜਕਾਂ ਬੰਦ ਕੀਤੀਆਂ ਗਈਆਂ ਹਨ। ਇਸ ਕਾਰਨ ਉੱਥੇ ਪਹੁੰਚੇ ਸੈਲਾਨੀ ਫਸ ਗਏ ਹਨ ਤੇ ਸੜਕਾਂ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਵਿਚ ਦਿੱਲੀ ਐਨ.ਸੀ.ਆਰ., ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਤਾਪਮਾਨ ਹੋਰ ਹੇਠਾਂ ਆ ਸਕਦਾ ਹੈ। 9 ਰਾਜਾਂ ਵਿਚ ਸੰਘਣੀ ਧੁੰਦ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ।