ਚੈਂਪੀਅਨ ਟਰਾਫ਼ੀ: 23 ਫਰਵਰੀ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ
ਦੁਬਈ, 23 ਦਸੰਬਰ- ਮਿਲੀ ਜਾਣਕਾਰੀ ਅਨੁਸਾਰ ਚੈਂਪੀਅਨਸ ਟਰਾਫ਼ੀ ਵਿਚ ਭਾਰਤ ਅਤੇ ਪਾਕਿਸਤਾਨ ਦਾ ਮੈਚ 23 ਫਰਵਰੀ ਨੂੰ ਖੇਡਿਆ ਜਾਵੇਗਾ। ਇਹ ਮੈਚ ਯੂ.ਏ.ਈ. ਦੇ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ ਜਾਵੇਗਾ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਸੂਤਰ ਨੇ ਦੱਸਿਆ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੁਬਈ ਸ਼ਹਿਰ ਨੂੰ ਚੈਂਪੀਅਨਜ਼ ਟਰਾਫ਼ੀ 2025 ਵਿਚ ਭਾਰਤ ਦੇ ਮੈਚਾਂ ਦੀ ਮੇਜ਼ਬਾਨੀ ਲਈ ਚੁਣਿਆ ਹੈ। ਟੂਰਨਾਮੈਂਟ ਦਾ ਪਹਿਲਾ ਮੈਚ 19 ਫਰਵਰੀ ਨੂੰ ਕਰਾਚੀ ਵਿਚ ਮੇਜ਼ਬਾਨ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਫਾਈਨਲ 9 ਮਾਰਚ ਨੂੰ ਲਾਹੌਰ ਵਿਚ ਹੋਵੇਗਾ। ਟੀਮ ਇੰਡੀਆ ਦਾ ਪਹਿਲਾ ਮੈਚ 20 ਫਰਵਰੀ ਨੂੰ ਬੰਗਲਾਦੇਸ਼ ਨਾਲ ਹੋਵੇਗਾ। ਜੇਕਰ ਟੀਮ ਇੰਡੀਆ ਨਾਕਆਊਟ ਲਈ ਕੁਆਲੀਫਾਈ ਕਰਦੀ ਹੈ ਤਾਂ ਸੈਮੀਫਾਈਨਲ ਅਤੇ ਫਾਈਨਲ ਵੀ ਦੁਬਈ ’ਚ ਹੀ ਹੋਣਗੇ।