ਅੰਮ੍ਰਿਤਸਰ ਨਗਰ ਨਿਗਮ ਚੋਣਾਂ ਦੌਰਾਨ ਬਾਅਦ ਦੁਪਹਿਰ ਤਿੰਨ ਵਜੇ ਤੱਕ ਕੇਵਲ 39% ਹੋਇਆ ਮਤਦਾਨ
ਅੰਮ੍ਰਿਤਸਰ, 21 ਦਸੰਬਰ, (ਜਸਵੰਤ ਸਿੰਘ ਜੱਸ)- ਨਗਰ ਨਿਗਮ ਅੰਮ੍ਰਿਤਸਰ ਲਈ ਅੱਜ ਪੈ ਰਹੀਆਂ ਵੋਟਾਂ ਦੌਰਾਨ ਬਾਅਦ ਦੁਪਹਿਰ 3 ਵਜੇ ਤੱਕ 39 ਫੀਸਦੀ ਦੇ ਕਰੀਬ ਮਤਦਾਨ ਹੀ ਹੋਇਆ ਹੈ। ਦੂਜੇ ਪਾਸੇ ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ਰਾਜਾਸਾਂਸੀ ਨਗਰ ਪੰਚਾਇਤ ਲਈ 56 ਪ੍ਰਤੀਸ਼ਤ, ਬਾਬਾ ਬਕਾਲਾ ਸਾਹਿਬ ਨਗਰ ਪੰਚਾਇਤ ਲਈ ਵੀ 56 ਪ੍ਰਤੀਸ਼ਤ, ਰਈਆ ਨਗਰ ਕੌਂਸਲ ਲਈ 65.2% ਮਜੀਠਾ, ਹਲਕੇ ਵਿਚ 54.75% ਅਤੇ ਅਜਨਾਲਾ ਹਲਕੇ ਵਿਚ 69% ਮਤਦਾਨ ਹੋਇਆ ਹੈ।