JALANDHAR WEATHER

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰੀ-ਬਜਟ ਮੀਟਿੰਗ ਵਿਚ ਉਠਾਈਆਂ ਕਈ ਮੰਗਾਂ

ਨਵੀਂ ਦਿੱਲੀ, 20 ਦਸੰਬਰ (ਏਜੰਸੀ) : ਰਾਜਾਂ ਨੇ ਸ਼ੁੱਕਰਵਾਰ ਸ਼ਾਮ ਜੈਸਲਮੇਰ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਪ੍ਰੀ-ਬਜਟ ਮੀਟਿੰਗ ਵਿਚ ਕਈ ਮੰਗਾਂ ਉਠਾਈਆਂ।  ਸੂਤਰਾਂ ਅਨੁਸਾਰ ਕੁਝ ਰਾਜਾਂ ਨੇ ਕੇਂਦਰ ਸਰਕਾਰ ਨੂੰ ਪ੍ਰਾਜੈਕਟਾਂ ਲਈ ਜ਼ਮੀਨ ਪ੍ਰਾਪਤੀ ਦੀ ਲਾਗਤ ਦਾ ਵੱਡਾ ਹਿੱਸਾ ਚੁੱਕਣ ਲਈ ਕਿਹਾ ਹੈ। ਕਈਆਂ ਨੇ ਕੇਂਦਰ ਅੱਗੇ 50 ਸਾਲਾਂ ਦੇ ਵਿਆਜ ਮੁਕਤ ਕਰਜ਼ਿਆਂ ਲਈ ਅਲਾਟਮੈਂਟ ਵਧਾਉਣ ਦੀ ਮੰਗ ਕੀਤੀ ਹੈ। ਕੁਝ ਲੋਕਾਂ ਨੇ ਵਿੱਤੀ ਗਤੀਵਿਧੀਆਂ ਨੂੰ ਸਮਰਥਨ ਦੇਣ ਲਈ ਉਧਾਰ ਲੈਣ ਦੀਆਂ ਸੀਮਾਵਾਂ ਨੂੰ ਵਧਾਉਣ ਦੀ ਵੀ ਅਪੀਲ ਕੀਤੀ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਨਤਾ ਪ੍ਰਾਪਤ ਸੋਸ਼ਲ ਹੈਲਥ ਐਕਟੀਵਿਸਟ (ਆਸ਼ਾ) ਵਰਕਰਾਂ ਨੂੰ ਦਿੱਤੇ ਜਾਣ ਵਾਲੇ ਮਾਣਭੱਤੇ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ। ਪੰਜਾਬ ਅਤੇ ਕੇਰਲ ਨੇ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ ਕੀਤੀ ਹੈ। ਮੰਗਾਂ ਵਿਚ ਹੋਰ ਕਰਜ਼ੇ, ਗ੍ਰਾਂਟਾਂ ਅਤੇ ਉਧਾਰ ਲੈਣ ਦੀ ਲਚਕਤਾ ਸ਼ਾਮਿਲ ਹੈ।  ਰਾਜਾਂ ਨੇ ਆਫ਼ਤ ਰਾਹਤ ਲਈ ਵਾਧੂ ਫੰਡਾਂ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐਸ.ਡੀ.ਆਰ.ਐਫ.) ਲਈ ਹੋਰ ਅਲਾਟਮੈਂਟ ਦੀ ਬੇਨਤੀ ਕੀਤੀ।  ਜਲ ਜੀਵਨ ਮਿਸ਼ਨ ਲਈ ਹੋਰ ਫੰਡਾਂ ਦੀ ਵੀ ਮੰਗ ਕੀਤੀ ਗਈ। ਉਹ ਪਾਣੀ ਦੀ ਸਪਲਾਈ ਵਧਾਉਣ ਲਈ ਟੈਂਕੀਆਂ ਅਤੇ ਸਟੋਰੇਜ ਲਈ ਫੰਡ ਚਾਹੁੰਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ