ਕਰਨਾਟਕ ਹਾਈ ਕੋਰਟ ਨੇ ਭਾਜਪਾ ਨੇਤਾ ਸੀ.ਟੀ. ਰਵੀ ਨੂੰ ਦਿੱਤੀ ਜ਼ਮਾਨਤ
ਕਰਨਾਟਕ, 20 ਦਸੰਬਰ - ਕਰਨਾਟਕ ਹਾਈਕੋਰਟ ਨੇ ਭਾਜਪਾ ਨੇਤਾ ਸੀ.ਟੀ. ਰਵੀ ਨੂੰ ਜ਼ਮਾਨਤ ਦੇ ਦਿੱਤੀ। ਸੀ.ਟੀ. ਰਵੀ ਨੂੰ ਕਰਨਾਟਕ ਦੀ ਮੰਤਰੀ ਲਕਸ਼ਮੀ ਹੇਬਲਕਰ ਦੀ ਸ਼ਿਕਾਇਤ 'ਤੇ ਐਫ.ਆਈ.ਆਰ. ਦਰਜ ਕੀਤੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੱਲ੍ਹ ਵਿਧਾਨ ਸਭਾ ਵਿਚ ਉਸ ਖ਼ਿਲਾਫ਼ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ।