ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ 'ਤੇ ਪੁਲਿਸ ਨੇ ਦੋਸ਼ੀ ਕੀਤਾ ਕਾਬੂ
ਚੋਗਾਵਾਂ (ਅੰਮ੍ਰਿਤਸਰ), 20 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੀ ਚੌਂਕੀ ਕੱਕੜ ਦੇ ਸਰਹੱਦੀ ਪਿੰਡ ਨਿੱਕਾ ਕੱਕੜ ਵਿਖੇ ਗੁਰਦੁਆਰਾ ਸਾਹਿਬ ਵਿਖੇ ਜੁੱਤੀ ਸਮੇਤ ਗੁਰਦੁਆਰੇ ਅੰਦਰ ਦਾਖ਼ਲ ਹੋ ਕੇ ਨਿਤਨੇਮ ਕਰਦੇ ਪਾਠੀ ਨੂੰ ਅਪਸ਼ਬਦ ਬੋਲ ਕੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ 'ਤੇ ਪੁਲਿਸ ਚੌਂਕੀ ਕੱਕੜ ਵਲੋਂ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਖ਼ਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਰਾਜਵਿੰਦਰ ਸਿੰਘ ਰਾਜੂ ਤੇ ਸਰਪੰਚ ਲਖਬੀਰ ਸਿੰਘ ਨੇ ਦੱਸਿਆ ਕਿ ਪਿੰਡ ਦਾ ਇਕ ਵਿਅਕਤੀ ਜੋ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਵਿੰਦਰ ਸਿੰਘ ਨੂੰ ਪਿਛਲੇ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਪਾਠ ਕਰਨ ਤੋਂ ਮਾੜਾ ਚੰਗਾ ਬੋਲਦਾ ਸੀ ਤੇ ਅੱਜ ਉਕਤ ਵਿਅਕਤੀ ਜੁੱਤੀ ਸਮੇਤ ਸਮੇਤ ਗੁਰਦੁਆਰਾ ਸਾਹਿਬ ਵਿਖੇ ਦਾਖ਼ਲ ਹੋ ਕੇ ਨਿਤਨੇਮ ਕਰਦੇ ਗ੍ਰੰਥੀ ਨੂੰ ਗਾਲੀ ਗਲੋਚ ਕੀਤਾ, ਜਿਸ ਦੀ ਸਾਰੀ ਆਵਾਜ਼ ਸਪੀਕਰ ਰਾਹੀਂ ਸਾਰੇ ਪਿੰਡ ਨੂੰ ਸੁਣਾਈ ਦਿੱਤੀ। ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਪੁਲਿਸ ਚੌਂਕੀ ਨੂੰ ਸੂਚਨਾ ਦਿੱਤੀ। ਕੱਕੜ ਚੌਂਕੀ ਦੇ ਮੁਖੀ ਗੁਰਵੇਲ ਸਿੰਘ ਵਲੋਂ ਮੌਕੇ ਤੇ ਪਹੁੰਚ ਕੇ ਮੱਸਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।