JALANDHAR WEATHER

ਜਿਹੜੇ ਧੜੇ ਨੇ ਦੋਸ਼ ਲਾਏ, ਓਹੀ ਜਾਂਚ ਕਮੇਟੀ 'ਚ ਫੈਸਲਾ ਕਰੀ ਬੈਠੇ ਹਨ - ਗਿਆਨੀ ਹਰਪ੍ਰੀਤ ਸਿੰਘ

ਤਲਵੰਡੀ ਸਾਬੋ (ਬਠਿੰਡਾ), 19 ਦਸੰਬਰ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਕਮੇਟੀ ਵਲੋਂ 15 ਦਿਨ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਵਾਪਿਸ ਲੈ ਲੈਣ ਅਤੇ ਜਾਂਚ ਕਮੇਟੀ ਬਣਾਉਣ ਉਤੇ ਪ੍ਰਤੀਕਰਮ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਹੜਾ ਧੜਾ ਮੇਰੇ ਉਤੇ ਦੋਸ਼ ਲਾ ਰਿਹਾ ਹੈ, ਉਨ੍ਹਾਂ ਦੀ ਜਾਂਚ ਕਮੇਟੀ ਬਣਾ ਦਿੱਤੀ ਗਈ ਅਤੇ ਫੈਸਲਾ ਵੀ ਉਹ ਕਰੀ ਬੈਠੇ ਹਨ, ਸਿਰਫ ਕਾਪੀ ਪੇਸਟ ਹੀ ਕਰਨਾ ਹੈ ਪਰ ਮੈਂ ਇਕ ਸਵਾਲ ਦਾ ਜਵਾਬ ਸ਼ਹੀਦੀ ਪੰਦਰਵਾੜੇ ਤੋਂ ਬਾਅਦ ਦੇਵਾਂਗਾ। ਉਨ੍ਹਾਂ ਕਿਹਾ ਕਿ ਅਹੁਦੇ ਤੋਂ ਕਿਸੇ ਜਥੇਦਾਰ ਨੂੰ ਪਹਿਲੀ ਵਾਰ ਜ਼ਲੀਲ ਕਰਕੇ ਹਟਾਇਆ ਨਹੀਂ ਜਾ ਰਿਹਾ, ਪਹਿਲਾਂ ਵੀ ਇਹ ਹੁੰਦਾ ਰਿਹਾ ਹੈ ਅਤੇ ਅੱਗੇ ਵੀ ਅਜਿਹਾ ਹੋਵੇਗਾ ਪਰ ਮੈਂ ਹੁਣ ਬੇਬਾਕੀ ਨਾਲ ਧਰਮ ਪ੍ਰਚਾਰ ਕਰਾਂਗਾ ਅਤੇ ਧਰਮ ਲਈ ਲੜਾਂਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ