ਈ.ਡੀ. ਵਲੋਂ 1.02 ਕਰੋੜ ਰੁਪਏ ਦੀ ਨਕਦੀ ਜ਼ਬਤ
ਨਵੀਂ ਦਿੱਲੀ, 19 ਦਸੰਬਰ-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 1.02 ਕਰੋੜ ਰੁਪਏ ਦੀ ਅਣਪਛਾਤੀ ਨਕਦੀ, 88 ਅਚੱਲ ਜਾਇਦਾਦਾਂ ਦੀ ਵਿਕਰੀ ਦੇ ਦਸਤਾਵੇਜ਼ ਪੋਂਜੀ ਸਕੀਮ ਜਾਂ ਕਲਪਤਰੂ ਗਰੁੱਪ ਦੁਆਰਾ ਸ਼ੁਰੂ ਕੀਤੇ ਗਏ ਐਮ.ਐਲ.ਐਮ. ਕੇਸ ਨਾਲ ਸਬੰਧਤ ਸੈਂਕੜੇ ਜਾਇਦਾਦਾਂ ਦੇ ਡਿਜੀਟਲ ਅਤੇ ਇਲੈਕਟ੍ਰਾਨਿਕ ਸਬੂਤ ਜ਼ਬਤ ਕੀਤੇ ਹਨ। ਇਹ ਰਿਕਵਰੀ ਲਖਨਊ ਜ਼ੋਨ ਦੀ ਟੀਮ ਵਲੋਂ 18 ਦਸੰਬਰ ਨੂੰ ਮੁੱਖ ਦੋਸ਼ੀ ਮਰਹੂਮ ਜੈ ਕਿਸ਼ਨ ਰਾਣਾ ਦੀ ਪਤਨੀ ਮਿਥਿਲੇਸ਼ ਸਿੰਘ ਦੇ ਉੱਤਰ ਪ੍ਰਦੇਸ਼ ਦੇ ਆਗਰਾ, ਮਥੁਰਾ ਅਤੇ ਨੋਇਡਾ ਦੇ 16 ਸਥਾਨਾਂ 'ਤੇ ਚਲਾਏ ਗਏ ਤਲਾਸ਼ੀ ਅਭਿਆਨ ਤੋਂ ਬਾਅਦ ਕੀਤੀ ਗਈ।