ਹਰਿਆਣਾ 'ਚ ਅਸੀਂ ਕਿਸਾਨਾਂ 'ਤੇ ਵਿੱਤੀ ਬੋਝ ਘਟਾਉਣ ਲਈ ਕਈ ਸਬਸਿਡੀਆਂ ਦਿੱਤੀਆਂ - ਨਾਇਬ ਸਿੰਘ ਸੈਣੀ
ਪਿੰਜੌਰ (ਹਰਿਆਣਾ), 17 ਦਸੰਬਰ-ਕਿਸਾਨਾਂ ਦੇ ਵਿਰੋਧ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਅਸੀਂ ਘੱਟੋ-ਘੱਟ ਸਮਰਥਨ ਮੁੱਲ 'ਤੇ 100 ਫੀਸਦੀ ਫਸਲਾਂ ਖਰੀਦੀਆਂ ਹਨ। ਸਾਡੇ ਸਬਜ਼ੀਆਂ ਉਤੇ ਕਿਸਾਨਾਂ ਨੂੰ ਵੀ ਮੁਆਵਜ਼ਾ ਮਿਲਦਾ ਹੈ। ਪੀ.ਐਮ. ਮੋਦੀ ਨੇ ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਇਤਿਹਾਸਕ ਕਦਮ ਚੁੱਕੇ ਹਨ। ਹਰਿਆਣਾ 'ਚ ਅਸੀਂ ਕਿਸਾਨਾਂ 'ਤੇ ਵਿੱਤੀ ਬੋਝ ਘਟਾਉਣ ਲਈ ਕਈ ਸਬਸਿਡੀਆਂ ਦਿੱਤੀਆਂ ਹਨ। ਪੰਜਾਬ ਸਰਕਾਰ ਅਤੇ ਹਿਮਾਚਲ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ ਦੀਆਂ ਕਾਂਗਰਸ ਸਰਕਾਰਾਂ ਨੂੰ ਅਜਿਹਾ ਕਰਨਾ ਚਾਹੀਦਾ ਹੈ। 2012-13 'ਚ ਕਾਂਗਰਸ ਸਰਕਾਰ ਦੇ ਕਾਰਜਕਾਲ 'ਚ ਡੀ.ਏ.ਪੀ. ਅਤੇ ਯੂਰੀਆ ਦੀਆਂ ਕੀਮਤਾਂ ਤਿੰਨ ਗੁਣਾ ਵਧੀਆਂ। ਅੰਤਰਰਾਸ਼ਟਰੀ ਪੱਧਰ 'ਤੇ ਖਾਦਾਂ ਦੀਆਂ ਕੀਮਤਾਂ 2022 'ਚ ਵਧੀਆਂ ਪਰ ਪ੍ਰਧਾਨ ਮੰਤਰੀ ਮੋਦੀ ਨੇ ਇਹ ਯਕੀਨੀ ਬਣਾਇਆ ਕਿ ਸਾਡੇ ਦੇਸ਼ ਵਿਚ ਕੀਮਤਾਂ ਨਾ ਵਧਣ।