JALANDHAR WEATHER

ਲੋਕ ਸਭਾ ਵਿਚ ਪਹਿਲੀ ਵਾਰ ਹੋਈ ਇਲੈਕਟ੍ਰਾਨਿਕ ਵੋਟਿੰਗ

ਨਵੀਂ ਦਿੱਲੀ, 17 ਦਸੰਬਰ- ਪਹਿਲੀ ਵਾਰ, ਇਕ ਰਾਸ਼ਟਰ, ਇਕ ਚੋਣ ਬਿੱਲ ਨੂੰ ਦੁਬਾਰਾ ਪੇਸ਼ ਕਰਨ ਲਈ ਇਲੈਕਟ੍ਰਾਨਿਕ ਵੋਟਿੰਗ ਹੋਈ। ਇਸ ਵਿਚ ਬਿੱਲ ਦੇ ਹੱਕ ਵਿਚ 220 ਅਤੇ ਵਿਰੋਧ ਵਿਚ 149 ਵੋਟਾਂ ਪਈਆਂ। ਕੋਈ ਵੀ ਸੰਸਦ ਮੈਂਬਰ ਗੈਰ-ਹਾਜ਼ਰ ਨਹੀਂ ਸੀ। ਕੁੱਲ 369 ਮੈਂਬਰਾਂ ਨੇ ਆਪਣੀ ਵੋਟ ਪਾਈ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰਾਂ ਨੇ ਇਤਰਾਜ਼ ਉਠਾਇਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਤਰਾਜ਼ ਹੈ ਤਾਂ ਪਰਚੀ ਦੇ ਦਿਓ। ਇਸ ’ਤੇ ਸਪੀਕਰ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਕਿਸੇ ਮੈਂਬਰ ਨੂੰ ਅਜਿਹਾ ਲੱਗਦਾ ਹੈ ਤਾਂ ਉਹ ਪਰਚੀ ਰਾਹੀਂ ਆਪਣੀ ਵੋਟ ਨੂੰ ਸੋਧ ਵੀ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ