ਜ਼ਿਲ੍ਹਾ ਬਰਨਾਲਾ ਦੀ ਨਗਰ ਪੰਚਾਇਤ ਹੰਡਿਆਇਆ ਚੋਣਾਂ ਲਈ 'ਆਪ ਤੇ ਕਾਂਗਰਸ ਨੇ ਐਲਾਨੇ ਉਮੀਦਵਾਰ
ਹੰਡਿਆਇਆ,11 ਦਸੰਬਰ (ਗੁਰਜੀਤ ਸਿੰਘ ਖੁੱਡੀ )- ਜ਼ਿਲ੍ਹਾ ਬਰਨਾਲਾ ਦੀ ਨਗਰ ਪੰਚਾਇਤ ਹੰਡਿਆਇਆ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ 13 ਉਮੀਦਵਾਰਾ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ 11 ਉਮੀਦਵਾਰਾ ਦਾ ਐਲਾਨ ਕੀਤਾ ਹੈ,ਵਾਰਡ ਨੰਬਰ 3 ਅਤੇ ਵਾਰਡ ਨੰਬਰ 6 ਦੇ ਉਮੀਦਵਾਰ ਦਾ ਨਾਂਅ ਬਾਕੀ ਹੈ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ 12 ਦਸੰਬਰ ਆਖ਼ਰੀ ਦਿਨ ਹੈ।