JALANDHAR WEATHER

ਰਸ਼ਪਾਲ ਸਿੰਘ ਖਿਆਲੀਆ ਨੂੰ ਵਾਰਡ ਨੰ. 84 ਤੋਂ ਕਾਂਗਰਸ ਵਲੋਂ ਟਿਕਟ ਮਿਲਣ 'ਤੇ ਖੁਸ਼ੀ ਦੀ ਲਹਿਰ

ਛੇਹਰਟਾ (ਅੰਮ੍ਰਿਤਸਰ), 11 ਦਸੰਬਰ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੀ ਵਾਰਡ ਨੰਬਰ 84 ਤੋਂ ਕਾਂਗਰਸ ਪਾਰਟੀ ਵਲੋਂ ਪਾਰਟੀ ਦੇ ਮਿਹਨਤੀ ਤੇ ਜੁਝਾਰੂ ਵਰਕਰ ਤੇ ਉੱਘੇ ਸਮਾਜ ਸੇਵਕ ਰਸ਼ਪਾਲ ਸਿੰਘ ਖਿਆਲੀਆ ਨੂੰ ਉਮੀਦਵਾਰ ਐਲਾਨੇ ਜਾਣ ਉਤੇ ਵਾਰਡ ਵਾਸੀਆਂ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੇ ਹਮਾਇਤੀਆਂ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪਾਰਟੀ ਵਲੋਂ ਟਿਕਟ ਮਿਲਣ ਉਪਰੰਤ ਉਮੀਦਵਾਰ ਰਸ਼ਪਾਲ ਸਿੰਘ ਖਿਆਲੀਆ ਵਲੋਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਕੈਬਨਿਟ ਵਜ਼ੀਰ ਡਾ. ਰਾਜ ਕੁਮਾਰ ਵੇਰਕਾ ਤੇ ਸਮੁੱਚੀ ਪਾਰਟੀ ਹਾਈਕਮਾਂਡ ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵਲੋਂ ਜੋ ਆਸ ਤੇ ਉਮੀਦ ਨਾਲ ਉਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ, ਉਹ ਉਸ ਉਮੀਦ ਉਤੇ ਖਰਾ ਉਤਰਨਗੇ ਤੇ ਚੋਣ ਜਿੱਤ ਕੇ ਸੀਟ ਪਾਰਟੀ ਦੀ ਝੋਲੀ ਪਾਈ ਜਾਵੇਗੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ