'ਆਪ' ਵਲੋਂ ਰਾਜਾਸਾਂਸੀ ਨਗਰ ਪੰਚਾਇਤ ਦੀਆਂ ਚੋਣਾਂ ਲਈ 13 ਵਾਰਡਾਂ ਦੇ ਉਮੀਦਵਾਰਾਂ ਦੀ ਸੂਚੀ ਜਾਰੀ
ਰਾਜਾਸਾਂਸੀ (ਅੰਮ੍ਰਿਤਸਰ), 11 ਦਸੰਬਰ (ਹਰਦੀਪ ਸਿੰਘ ਖੀਵਾ)-ਆਮ ਆਦਮੀ ਪਾਰਟੀ ਵਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਰਾਜਾਸਾਂਸੀ ਵਿਖੇ ਨਗਰ ਪੰਚਾਇਤ ਦੀਆਂ 13 ਵਾਰਡਾਂ ਉਤੇ ਹੋ ਰਹੀਆਂ ਚੋਣਾਂ ਲਈ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੰਬੰਧੀ 'ਆਪ' ਦੇ ਸੂਬਾ ਜਨਰਲ ਸਕੱਤਰ ਗੁਰਸ਼ਰਨ ਸਿੰਘ ਛੀਨਾ ਤੇ ਹਲਕਾ ਇੰਚਾਰਜ ਬਲਦੇਵ ਸਿੰਘ ਮਿਆਦੀਆਂ ਚੇਅਰਮੈਨ ਪਨਗਰੇਨ ਪੰਜਾਬ ਨੇ ਦੱਸਿਆ ਕਿ ਰਾਜਾਸਾਂਸੀ ਦੇ ਵਾਰਡ ਨੰਬਰ 1 ਤੋਂ ਮੁਨੀਸ਼ਾ ਕਨਵਰ, ਵਾਰਡ 2 ਤੋਂ ਤਜਿੰਦਰ ਪਾਲ ਸਿੰਘ ਸੇਵਾ ਮੁਕਤ ਸਬ-ਇੰਸਪੈਕਟਰ, ਵਾਰਡ ਨੰਬਰ ਤੋਂ 3 ਮਿਨਾਕਸ਼ੀ, ਵਾਰਡ ਨੰਬਰ 4 ਤੋਂ ਬਿਕਰਮਜੀਤ ਸਿੰਘ, ਵਾਰਡ ਨੰਬਰ 5 ਤੋਂ ਅਨੀਤਾ, 6 ਤੋਂ ਕੁਲਵਿੰਦਰ ਸਿੰਘ ਔਲਖ, 7 ਤੋਂ ਸਰਬਜੀਤ ਕੌਰ, 8 ਤੋਂ ਅਰਵਿੰਦਰ ਸਿੰਘ ਬੱਬੂ ਸ਼ਾਹ, 9 ਤੋਂ ਸੰਦੀਪ ਕੌਰ, 10 ਤੋਂ ਸੁਰਿੰਦਰ ਪਾਲ, 11 ਤੋਂ ਗੁਰਮੀਤ ਸਿੰਘ, 12 ਤੋਂ ਮੈਡਮ ਸਿੰਮੀ ਅਤੇ ਵਾਰਡ ਨੰਬਰ 13 ਤੋਂ ਪ੍ਰਧਾਨ ਦਿਆਲ ਸਿੰਘ ਦੇ ਨਾਂਅ ਸ਼ਾਮਿਲ ਹਨ।