ਛੱਤੀਸਗੜ੍ਹ: ਸੁਰੱਖਿਆ ਬਲਾਂ ਨੇ ਢੇਰ ਕੀਤਾ ਨਕਸਲੀ
ਰਾਏਪੁਰ, 11 ਦਸੰਬਰ- ਛੱਤੀਸਗੜ੍ਹ ਦੇ ਬੀਜਾਪੁਰ ’ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਹੋਈ ਹੈ। ਇਸ ਮੁਕਾਬਲੇ ਵਿਚ ਜਵਾਨਾਂ ਨੇ ਇਕ ਵਰਦੀਧਾਰੀ ਨਕਸਲੀ ਨੂੰ ਮਾਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਦੋ ਡੀ.ਆਰ.ਜੀ. ਸਿਪਾਹੀ ਇਕ ਆਈ.ਈ.ਡੀ. ਨਾਲ ਟਕਰਾ ਕੇ ਜ਼ਖਮੀ ਹੋ ਗਏ ਹਨ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਨਕਸਲੀਆਂ ਦਾ ਕਾਫ਼ੀ ਸਮਾਨ ਬਰਾਮਦ ਕੀਤਾ ਹੈ। ਇਹ ਮੁਕਾਬਲਾ ਜ਼ਿਲ੍ਹੇ ਦੇ ਗੰਗਲੂਰ ਥਾਣਾ ਖੇਤਰ ਦੇ ਮੁੰਗਾ ਜੰਗਲ ਵਿਚ ਹੋਇਆ। ਜਵਾਨਾਂ ਨੇ ਮੌਕੇ ਤੋਂ ਇਕ ਪਿਸਤੌਲ, ਜ਼ਿੰਦਾ ਆਈ.ਈ.ਡੀ. ਅਤੇ ਹੋਰ ਨਕਸਲੀ ਸਮੱਗਰੀ ਬਰਾਮਦ ਕੀਤੀ ਹੈ। ਜ਼ਖਮੀ ਜਵਾਨਾਂ ਨੂੰ ਜ਼ਿਲ੍ਹੇ ਦੇ ਹਸਪਤਾਲ ਵਿਖੇ ਲਿਜਾਇਆ ਗਿਆ ਹੈ।