JALANDHAR WEATHER

ਮਲੇਰਕੋਟਲਾ-ਖੰਨਾ ਮੁੱਖ ਸੜਕ ’ਤੇ ਹਾਦਸੇ 'ਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ

ਮਲੇਰਕੋਟਲਾ, 10 ਦਸੰਬਰ (ਪਰਮਜੀਤ ਸਿੰਘ ਕੁਠਾਲਾ)-ਅੱਜ ਦੇਰ ਸ਼ਾਮ ਕਰੀਬ ਸਾਢੇ ਪੰਜ ਵਜੇ ਮਲੇਰਕੋਟਲਾ-ਖੰਨਾ ਮੁੱਖ ਸੜਕ ’ਤੇ ਪਿੰਡ ਖਾਨਪੁਰ ਨੇੜੇ ਇਕ ਟਾਟਾ ਟਰੱਕ ਅਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ’ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਵਿਚ ਮਾਰੇ ਗਏ ਨੌਜਵਾਨਾਂ ਦੀ ਪਛਾਣ ਮੁਹੰਮਦ ਰਾਸ਼ੀਦ (28) ਪੁੱਤਰ ਸਿੱਮੂ ਅਤੇ ਮੁਹੰਮਦ ਇਕਬਾਲ (25) ਪੁੱਤਰ ਮੁਹੰਮਦ ਸਫੀਕ ਦੋਵੇਂ ਵਾਸੀ ਨਵਾਬ ਕਾਲੋਨੀ ਮਲੇਰਕੋਟਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮੁਹੰਮਦ ਰਾਸ਼ੀਦ ਅਤੇ ਮੁਹੰਮਦ ਇਕਬਾਲ ਆਪਣੇ ਮੋਟਰਸਾਈਕਲ ’ਤੇ ਚੰਡੀਗੜ੍ਹ ਤੋਂ ਵਾਪਿਸ ਮਲੇਰਕੋਟਲਾ ਪਰਤ ਰਹੇ ਸਨ। ਉਹ ਜਿਵੇਂ ਹੀ ਪਿੰਡ ਖਾਨਪੁਰ ਨੇੜੇ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਸਾਹਮਣਿਓਂ ਆ ਰਹੇ ਟਰੱਕ ਨਾਲ ਜਾ ਟਕਰਾਇਆ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਟਰੱਕ ਦੇ ਅਗਲੇ ਟਾਇਰਾਂ ਪਿੱਛੇ ਫਸ ਗਿਆ ਅਤੇ ਦੋਵੇਂ ਨੌਜਵਾਨਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਮਲੇਰਕੋਟਲਾ ਪਹੁੰਚਾਇਆ ਗਿਆ ਪਰ ਉਦੋਂ ਤੱਕ ਦੋਵੇਂ ਦਮ ਤੋੜ ਚੁੱਕੇ ਸਨ। ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਡਿਊਟੀ ’ਤੇ ਤਾਇਨਾਤ ਡਾ. ਸੁਖਵਿੰਦਰ ਸਿੰਘ ਮੁਤਾਬਕ ਦੋਵੇਂ ਨੌਜਵਾਨਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਥਾਣਾ ਅਮਰਗੜ੍ਹ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ