JALANDHAR WEATHER

ਸਾਹਨੇਵਾਲ ਨਗਰ ਕੌਂਸਲ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਸਾਹਨੇਵਾਲ (ਖੰਨਾ), 10 ਦਸੰਬਰ (ਹਨੀ ਚਾਠਲੀ/ਅਮਰਜੀਤ ਸਿੰਘ ਮੰਗਲੀ)-21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਸਾਹਨੇਵਾਲ ਕਸਬੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਦਾ ਇਕ ਭਰਵਾਂ ਇਕੱਠ ਹੋਇਆ, ਜਿਸ ’ਚ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸ਼ਰਨਜੀਤ ਸਿੰਘ ਢਿੱਲੋਂ ਨੇ ਸਾਹਨੇਵਾਲ ਨਗਰ ਕੌਂਸਲ ਦੀਆਂ ਹੋਣ ਜਾ ਰਹੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਵਾਰਡ ਨੰ. 2 ਤੋਂ ਕੀਰਤਪ੍ਰਭਜੋਤ ਸਿੰਘ, ਵਾਰਡ ਨੰ. 3 ਤੋਂ ਸਿਕੰਦਰ ਕੌਰ, ਵਾਰਡ ਨੰ. 6 ਤੋਂ ਰਾਜਿੰਦਰ ਸਿੰਘ ਰਾਜੂ, ਵਾਰਡ ਨੰ. 10 ਤੋਂ ਬਲਜੀਤ ਸਿੰਘ ਹਰਾ, ਵਾਰਡ ਨੰ. 11 ਤੋਂ ਸਵਰਨਜੀਤ ਕੌਰ, ਵਾਰਡ ਨੰ. 14 ਤੋਂ ਮਨਦੀਪ ਕੌਰ ਅਤੇ ਵਾਰਡ ਨੰ. 15 ਤੋਂ ਸੰਗੀਤਾ ਰਾਣੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਰਿਹਾ ਹੈ ਅਤੇ ਬਾਕੀ ਜੋ ਵਾਰਡ ਰਹਿੰਦੇ ਹਨ, ਉਨ੍ਹਾਂ ਉਮੀਦਵਾਰਾਂ ਦੀ ਸੂਚੀ ਵੀ ਕੱਲ੍ਹ ਨੂੰ ਜਾਰੀ ਕਰ ਦਿੱਤੀ ਜਾਵੇਗੀ। ਪ੍ਰਧਾਨ ਗੁਰਦੀਪ ਸਿੰਘ ਭੋਲਾ, ਪ੍ਰਧਾਨ ਬਲਜੀਤ ਸਿੰਘ ਹਰਾ, ਪਰਮਿੰਦਰ ਸਿੰਘ ਹਰਾ, ਮਾ. ਅਸ਼ੋਕ ਕੁਮਾਰ, ਹਰਦੀਪ ਸਿੰਘ ਤੋਤਾ ਸੰਧੂ, ਰੁਪਿੰਦਰ ਸਿੰਘ ਕਾਲਾ, ਨਰਿੰਦਰ ਨਿੰਦੀ, ਜਗਜੀਤ ਸਿੰਘ, ਰਮਨ ਕੁਮਾਰ ਨਿੰਮਾ, ਪ੍ਰਧਾਨ ਕਮਲਜੀਤ ਸਿੰਘ ਸੰਧੂ, ਰਾਜੂ ਸਹਿਜਪਾਲ, ਰਾਜਨ ਭਾਟੀਆ, ਰਾਜੇਸ਼ ਭਾਟੀਆ, ਸੁਖਵੀਰ ਸਿੰਘ, ਜੱਗੀ, ਗੁਰਪ੍ਰੀਤ ਸਿੰਘ, ਕਰਤਾਰ ਸਿੰਘ, ਪਦਮ ਹਰਾ, ਬੱਗਾ, ਜ਼ਿੰਦਰ ਕੋਚ, ਰਿੰਪੀ ਪਾਂਗਲੀ, ਗੁਰਜਿੰਦਰ ਸਿੰਘ ਵਿੱਕੀ, ਰਿੰਕੂ ਆਦਿ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ