‘ਵੀਰ ਬਾਲ ਦਿਵਸ’ ਮੌਕੇ ਰਾਸ਼ਟਰਪਤੀ ਵਲੋਂ ਦਿੱਤੇ ਗਏ ਰਾਸ਼ਟਰੀ ਬਾਲ ਪੁਰਸਕਾਰ
ਨਵੀਂ ਦਿੱਲੀ, 26 ਦਸੰਬਰ- ਅੱਜ ਕੇਂਦਰੀ ਮਹਿਲਾ ਤੇ ਬਾਲ ਮੰਤਰਾਲੇ ਵਲੋਂ ਵੀਰ ਬਾਲ ਦਿਵਸ ਮਨਾਇਆ ਗਿਆ। ਰਾਜਧਾਨੀ ਦੇ ਭਾਰਤ ਮੰਡਪਮ ’ਚ ਇਸ ਸੰਬੰਧੀ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਤੇ ਇਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਪ੍ਰਦਾਨ ਕੀਤੇ ਗਏ। ਇਸ ਵਾਰ 17 ਬੱਚੇ ਇਸ ਸਨਮਾਨ ਲਈ ਚੁਣੇ ਗਏ ਸਨ, ਜਿਨ੍ਹਾਂ ਵਿਚ 7 ਮੁੰਡੇ ਤੇ 10 ਕੁੜੀਆਂ ਸ਼ਾਮਿਲ ਸਨ। ਇਸ ਸਮਾਗਮ ਵਿਚ ਰੋਪੜ ਦੀ ਸਾਨਵੀ ਸੂਦ ਵਿਚ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।