ਮੋਰਾਂਵਾਲੀ ਚ ਤੇਜ਼ਧਾਰ ਹਥਿਆਰਾਂ ਨਾਲ 3 ਨੌਜਵਾਨਾਂ ਦਾ ਕਤਲ
ਗੜ੍ਹਸ਼ੰਕਰ (ਹੁਸ਼ਿਆਰਪੁਰ), 9 ਨਵੰਬਰ (ਧਾਲੀਵਾਲ) - ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਖੇ ਦੁਪਹਿਰ ਇਕ ਧਿਰ ਵਲੋਂ ਤੇਜ਼ਧਾਰ ਹਥਿਅਰਾਂ ਨਾਲ ਕੀਤੇ ਹਮਲੇ ਚ 3 ਨੌਜਵਾਨਾਂ ਦਾ ਕਤਲ ਹੋਣ ਦੀ ਖ਼ਬਰ ਹੈ। ਮ੍ਰਿਤਕ 2 ਨੌਜਵਾਨ ਮੋਰਾਂਵਾਲੀ ਤੇ ਇਕ ਬੰਗਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਡੀ.ਐਸ.ਪੀ. ਜਸਪ੍ਰੀਤ ਸਿੰਘ ਵਲੋਂ ਮੌਕੇ 'ਤੇ ਪਹੁੰਚ ਕੇ ਵਾਰਦਾਤ ਦੀ ਜਾਂਚ ਕੀਤੀ ਜਾ ਰਹੀ ਹੈ।