ਰਾਊਸ ਐਵੇਨਿਊ ਅਦਾਲਤ ਨੇ ਬਿ੍ਰਜ ਭੂਸ਼ਣ ਨੂੰ ਪਾਸਪੋਰਟ ਨਵਿਆਉਣ ਦੀ ਦਿੱਤੀ ਇਜਾਜ਼ਤ
ਨਵੀਂ ਦਿੱਲੀ, 4 ਨਵੰਬਰ- ਅੱਜ ਭਾਜਪਾ ਨੇਤਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਲੋਂ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਦੀ ਸੁਣਵਾਈ ਹੋਈ। ਅਦਾਲਤ ਨੇ ਭਾਜਪਾ ਆਗੂ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਪਾਸਪੋਰਟ ਇਕ ਸਾਲ ਲਈ ਨਵਿਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੌਰਾਨ, ਦੋ ਪੀੜਤਾਂ ਨੇ ਨੁਮਾਇੰਦਗੀ ਕਰਨ ਲਈ ਇਕ ਨਵਾਂ ਵਕੀਲ ਲਗਾਇਆ ਹੈ।