JALANDHAR WEATHER

ਗਊਆਂ ਦੀ ਹੋਈ ਮੌਤ ਦੇ ਰੋਸ ਵਜੋਂ ਹਿੰਦੂ ਜਥੇਬੰਦੀਆਂ ਵਲੋਂ ਬੰਦ ਦਾ ਸੱਦਾ

ਫਗਵਾੜਾ, (ਕਪੂਰਥਲਾ), 9 ਦਸੰਬਰ (ਹਰਜੋਤ ਸਿੰਘ ਚਾਨਾ)- ਬੀਤੀ ਦੇਰ ਰਾਤ ਮੇਹਲੀ ਗੇਟ ਫਗਵਾੜਾ ਸਥਿਤ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਵਿਚ 20 ਗਾਵਾਂ ਰਹੱਸਮਈ ਹਾਲਾਤ ਵਿਚ ਮਰੀਆਂ ਪਾਈਆਂ ਗਈਆਂ ਅਤੇ 28 ਹੋਰ ਗਾਵਾਂ ਜ਼ਿੰਦਗੀ ਲਈ ਸੰਘਰਸ਼ ਕਰਦੀਆਂ ਦੇਖੀਆਂ ਗਈਆਂ। ਗਊਸ਼ਾਲਾ ਵਿੱਚ ਕੁੱਲ 48 ਗਊਆਂ ਸਨ। ਇਹ ਘਟਨਾ ਗਊਆਂ ਵਲੋਂ ਪਸ਼ੂ ਚਾਰਾ ਲੈਣ ਤੋਂ ਬਾਅਦ ਵਾਪਰੀ। ਸ਼ਿਵ ਸੈਨਾ ਦੇ ਇੰਦਰਜੀਤ ਕਰਵਲ, ਕਮਲ ਸਰੋਜ, ਰਾਜੇਸ਼ ਪਲਟਾ ਸਮੇਤ ਕਈ ਹਿੰਦੂ ਆਗੂਆਂ ਨੇ ਗਊਸ਼ਾਲਾ ਵਿਚ ਜਾ ਕੇ ਦੋਸ਼ ਲਾਇਆ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਜਾਣਬੁੱਝ ਕੇ ਗਊਆਂ ਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਹੈ, ਜਿਸ ਕਾਰਨ ਗਊਆਂ ਦੀ ਮੌਤ ਹੋ ਗਈ ਹੈ। ਐਸ.ਪੀ. ਭੱਟੀ ਨੇ ‘ਅਜੀਤ’ ਨੂੰ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਿੰਦੂ ਆਗੂਆਂ ਨੇ ਮੰਗ ਕੀਤੀ ਕਿ ਸ਼ਰਾਰਤੀ ਅਨਸਰਾਂ ’ਤੇ ਮੁਕੱਦਮਾ ਦਰਜ ਕਰਕੇ ਜਲਦੀ ਗ੍ਰਿਫਤਾਰ ਕੀਤਾ ਜਾਵੇ। ਇਸ ਦੌਰਾਨ ਹਿੰਦੂ ਸੰਗਠਨਾਂ ਨੇ ਅੱਜ ‘ਫਗਵਾੜਾ ਬੰਦ’ ਦਾ ਸੱਦਾ ਦਿੱਤਾ ਹੈ, ਜਿਸ ਤਹਿਤ ਅੱਜ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ ਦੇ ਦੂਜੇ ਪਾਸੇ ਸਮਾਜ ਦੇ ਲੋਕ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ