ਮਹਾਰਾਸ਼ਟਰ ਚੋਣਾਂ : ਕਾਂਗਰਸ ਨੇ ਸੱਤ ਹੋਰ ਬਾਗੀ ਉਮੀਦਵਾਰਾਂ ਨੂੰ ਕੀਤਾ ਮੁਅੱਤਲ
ਮੁੰਬਈ, 11 ਨਵੰਬਰ - ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ (ਐਮ.ਪੀ.ਸੀ.ਸੀ.) ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿਰੋਧੀ ਗਤੀਵਿਧੀਆਂ ਲਈ 7 ਹੋਰ ਬਾਗੀ ਉਮੀਦਵਾਰਾਂ ਨੂੰ ਮੁਅੱਤਲ ਕਰਕੇ ਅਨੁਸ਼ਾਸਨੀ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਐਮ.ਪੀ.ਸੀ.ਸੀ. ਨੇ 21 ਹੋਰ ਬਾਗੀਆਂ ਨੂੰ ਮੁਅੱਤਲ ਕਰ ਦਿੱਤਾ ਸੀ, ਜਿਸ ਨਾਲ 22 ਹਲਕਿਆਂ ਵਿਚ ਮੁਅੱਤਲੀਆਂ ਦੀ ਕੁੱਲ ਗਿਣਤੀ 28 ਹੋ ਗਈ।